ਭਾਰਤ ਮੌਸਮ ਵਿਭਾਗ 2018 ਦੱਖਣ-ਪੱਛਮੀ ਮਾਨਸੂਨ ਬਾਰਿਸ਼ ਲਈ ਆਪਣੀ ਪਹਿਲੀ ਅਧਿਕਾਰਕ ਭਵਿੱਖਬਾਣੀ ਕਰੇਗਾ ਜਾਰੀ

ਭਾਰਤ ਮੌਸਮ ਵਿਿਗਆਨ ਵਿਭਾਗ, ਆਈ.ਐਮ.ਡੀ. ਅੱਜ ਨਵੀਂ ਦਿੱਲੀ ‘ਚ 2018 ਦੱਖਣ-ਪੱਛਮੀ ਮਾਨਸੂਨ ਬਾਰਿਸ਼ ਲਈ ਆਪਣੀ ਪਹਿਲੀ ਅਧਿਕਾਰਕ ਭਵਿੱਖਬਾਣੀ ਨੂੰ ਜਾਰੀ ਕਰੇਗਾ।ਇਸ ‘ਚ ਦੇਸ਼ ਦੀ ਸਾਲਾਨਾ ਅਨੁਮਾਨ ਦਾ 70% ਹਿੱਸਾ ਸ਼ਾਮਿਲ ਹੁੰਦਾ ਹੈ।ਇਹ ਸਾਲਾਨਾ ਸਮਾਗਮ ਜੋ ਨਾ ਸਿਰਫ ਖੇਤੀਬਾੜੀ ਉਤਪਾਦਨ ਲਈ ਮੌਕਾ ਨਿਰਧਾਰਿਤ ਕਰਦਾ ਹੈ ਬਲਕਿ ਅਰਥ ਵਿਵਸਥਾ, ਸ਼ੇਅਰ ਬਾਜ਼ਾਰ, ਮਹਿੰਗਾਈ ਅਤੇ ਵਿਆਜ਼ ਦਰਾਂ ਦੇ ਸਾਲ ਭਰ ਦੀਆਂ ਗਤੀਵਿਧੀਆਂ ਤੈਅ ਕਰਨ ‘ਚ ਸਹੂਲਤ ਪ੍ਰਾਪਤ ਹੁੰਦੀ ਹੈ।
ਮੌਨਸੂਨ ਬਾਰਿਸ਼ ਭਾਰਤ ਦੇ ਖੇਤੀ ਪ੍ਰਧਾਨ 2 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਨੂੰ ਪ੍ਰਭਾਵਿਤ ਕਰਦੀ ਹੈ।ਖੇਤੀ ਵਸਤਾਂ ਦੇ ਉਤਪਾਦਨ ‘ਚ ਜੂਨ ਤੋਂ ਸਤੰਬਰ ਮਹੀਨੇ ਦੀ ਬਾਰਿਸ਼ ਬਹੁਤ ਮਹੱਤਵਪੂਰਨ ਹੁੰਦੀ ਹੈ।
ਇਕ ਨਿੱਜੀ ਮੌਸਮ ਭਵਿੱਖਬਾਣੀ ਏਜੰਸੀ ਅਨੁਸਾਰ ਦੱਖਣ-ਪੱਛਮੀ ਮੌਨਸੂਨ ਆਮ ਰਹਿਣ ਦੀ ਸੰਭਾਵਨਾ ਹੈ।