ਰਾਸ਼ਟਰਮੰਡਲ ਖੇਡਾਂ 2018 ‘ਚ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ

ਪਿਛਲੇ 2 ਹਫ਼ਤਿਆਂ ਤੋਂ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2018 ਦੇ 21ਵੇਂ ਐਡੀਸ਼ਨ ‘ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ‘ਚ ਮਹਿਲਾ ਖਿਡਾਰੀਆਂ ਨੇ ਦਬਦਬਾ ਬਣਾ ਕੇ ਰੱਖਿਆ।ਨਵੀ ਦਿੱਲੀ ‘ਚ 2010 ‘ਚ ਹੋਈਆਂ ਖੇਡਾਂ ਦੌਰਾਨ ਸੈਂਕੜੇ ਤੋਂ ਵੀ ਵੱਧ ਤਗਮੇ ਹਾਸਿਲ ਕਰਨ ਅਤੇ 2014 ‘ਚ ਗਲਾਸਗੋ ਖੇਡਾਂ ‘ਚ 64 ਤਗਮਿਆਂ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ 26 ਸੋਨ, 20 ਚਾਂਦੀ ਅਤੇ 20 ਕਾਂਸੇ ਦੇ ਤਗਮਿਆਂ ਨਾਲ ਕੁੱਲ 66 ਤਗਮੇ ਹਾਸਿਲ ਕੀਤੇ ਹਨ ਜੋ ਕਿ ਮਾਣ ਵਾਲੀ ਗੱਲ ਹੈ।
ਇਸ ਤਰ੍ਹਾਂ ਭਾਰਤ ਮੈਡਲ ਸੂਚੀ ‘ਚ ਤੀਜੇ ਸਥਾਨ ‘ਤੇ ਰਿਹਾ।
ਮਹਿਲਾ ਸਿੰਗਲਜ਼ ਬੈਡਮਿੰਟਨ ਫਾਈਨਲ ‘ਚ ਸਟਾਰ ਖਿਡਾਰਨ ਸਾਇਨਾ ਨੇਹਵਾਲ ਆਪਣੀ ਹੀ ਹਮਵਤਨ ਪੀ.ਵੀ.ਸਿੰਧੂ ਨੂੰ 21-18, 23-21 ਨਾਲ ਹਰਾਇਆ।ਪੰਜ ਵਾਰ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੇ ਦਾ ਤਗਮਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ, ਮੈਰੀਕਾਮ ਜੋ ਕਿ ਰਾਜ ਸਭਾ ਦੀ ਮੈਂਬਰ ਵੀ ਹੈ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲਿਆ ਅਤੇ 48 ਕਿਲੋਗ੍ਰਾਮ ਭਾਰ ਵਰਗ ਸੋਨੇ ਦਾ ਤਗਮਾ ਹਾਸਿਲ ਕੀਤਾ।
ਭਾਰਤੋਲਕ ਮੀਰਾਬਾਈ ਚਾਨੂੰ ਨੇ ਖੇਡਾਂ ਦੇ ਪਹਿਲੇ ਦਿਨ ਭਾਰਤ ਦੇ ਨਾਂਅ ਸੋਨੇ ਦਾ ਤਗਮਾ ਕੀਤਾ ਸੀ। ਉਸ ਨੇ ਮਹਿਲਾ 48 ਕਿਲੋਗ੍ਰਾਮ ਭਾਰਤ ਵਰਗ ‘ਚ ਛੇ ਦੇ ਛੇ ਲੀਫਟਾਂ ‘ਚ ਰਿਕਾਰਡ ਕਾਇਮ ਕੀਤਾ। ਇਸ ਤੋਂ ਬਾਅਦ ਮਨੀਪੁਰ ਤੋਂ ਭਾਰਤੋਲਕ ਸੰਜੀਤਾ ਚਾਨੂ ਨੇ 53 ਕਿਲੋਗ੍ਰਾਮ ਭਾਰ ਵਰਗ ਅਤੇ ਪੂਨਮ ਯਾਦਵ ਨੇ 69 ਕਿਲੋਗ੍ਰਾਮ ਭਾਰ ਵਰਗ ‘ਚ ਸੋਨੇ ਦਾ ਤਗਮਾ ਜਿੱਤਿਆ।
ਪੁਰਸ਼ ਮੁਕਾਬਲਿਆਂ ‘ਚ ਸਤੀਸ਼ ਕੁਮਾਰ ਨੇ 77 ਕਿਲੋਗ੍ਰਾਮ ਭਾਰ ਵਰਗ ਅਤੇ ਵੇਂਕਟ ਰਾਹੁਲ ਨੇ 85 ਕਿਲੋਗ੍ਰਾਮ ਭਾਰ ਵਰਗ ‘ਚ ਸੋਨੇ ਦਾ ਤਗਮਾ ਹਾਸਿਲ ਕੀਤਾ।ਪੀ ਗੁਰੂਰਾਜ ਨੇ ਪਹਿਲੇ ਦਿਨ ਪੁਰਸ਼ਾਂ ਦੇ 56 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਮੀਰਾਬਾਈ ਦੇ ਨਾਲ ਸੁਰਖੀਆਂ ‘ਚ ਆਪਣੀ ਜਗ੍ਹਾ ਬਣਾਈ।ਕੁੱਲ ਮਿਲਾ ਕੇ ਭਾਰਤ ਨੇ ਇਸ ਸ਼੍ਰੇਣੀ ‘ਚ 9 ਤਗਮੇ ਜਿੱਤੇ, ਜੋ ਕਿ ਰਾਸ਼ਟਰਮੰਡਲ ਪੱਧਰ ‘ਤੇ ਵਧੀਆ ਪ੍ਰਦਰਸ਼ਨ ਹੈ।
ਇਸ ਤੋਂ ਬਾਅਦ ਨਿਸ਼ਾਨੇਬਾਜ਼ਾਂ ਦੀ ਵਾਰੀ ਆਈਅਤੇ ‘ਗੋਲਡਨ ਗਰਲ’ ਮਨੂ ਭਾਕਰ ਨੇ ਸਾਰੇ ਵਿਰੋਧੀ ਖਿਡਾਰੀਆਂ ਨੂੰ ਪਿੱਛੇ ਛੱਡਦਿਆਂ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨੇ ਦਾ ਤਗਮਾ ਦੇਸ਼ ਦਾ ਨਾਂਅ ਕੀਤਾ ਅਤੇ ਸੀਨੀਅਰ ਖਿਡਾਰਨ ਹੀਨਾ ਸਿੱਧੂ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸ ਤੋਂ ਬਾਅਦ ਹੀਨਾ ਨੇ 25 ਮੀਟਰ ਮੁਕਾਬਲੇ ‘ਚ ਸੋਨੇ ਦਾ ਤਗਮਾ ਜਿੱਤਿਆ ਅਤੇ ਵਿਸ਼ਵ ਜੇਤੂ ਜੀਤੂ ਰਾਏ ਨੇ ਪੁਰਸ਼ 25 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਖ਼ਿਤਾਬ ਆਪਣੇ ਨਾਂਅ ਕੀਤਾ।ਮੇਹੁਲੀ ਘੋਸ਼, ਓਮ ਮਿਥਰਾਵਲ, ਅਪੂਰਵੀ ਸੰਦੇਲਾ ਅਤੇ ਰਾਜੀਵ ਕੁਮਾਰ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਸਹਿਯੋਗੀ ਭੂਮਿਕਾ ਨਿਭਾਈ।
ਇਸੇ ਦੌਰਾਨ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਅਗਵਾਈ ‘ਚ ਭਾਰਤ ਦੇ ਬੈਡਮਿੰਟਨ ਵਫ਼ਦ ਅਤੇ ਟੈਬਲ ਟੈਨਿਸ ਟੀਮ ਨੇ ਇੰਨਾਂ ਖੇਡਾਂ ‘ਚ ਆਪੋ ਆਪਣਾ ਪਹਿਲਾ ਮੈਡਲ ਜਿੱਤ ਕੇ ਇਤਿਹਾਸ ਰਚਿਆ।ਪੁਰਸ਼ ਟੈਬਲ ਟੈਨਿਸ ਟੀਮ ਨੇ ਵੀ 2006 ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਇਆ।
ਦੂਜੇ ਹਫ਼ਤੇ ਵੀ ਸੋਨ ਤਗਮੇ ਜਿੱਤਣ ਦੀ ਲੜੀ ਜਾਰੀ ਰਹੀ।ਸ਼ਰੇਆਸੀ ਸਿੰਘ ਨੇ ਮਹਿਲਾਵਾਂ ਦੇ ਡਬਲ ਟ੍ਰੇਪ ਮੁਕਾਬਲੇ ‘ਚ ਆਪਣੀ ਖੇਡ ਦਾ ਸਰਬੋਤਮ ਸੋਨੇ ਦਾ ਤਗਮਾ ਹਾਸਿਲ ਕੀਤਾ।ਇਸੇ ਤਰ੍ਹਾਂ ਮਿਥਰਾਵਲ ਅਤੇ ਅੰਕੁਰ ਨੇ ਕਾਂਸੇ ਦਾ ਤਗਮਾ ਹਾਸਿਲ ਕਰਦਿਆਂ ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਦਬਦਬਾ ਕਾਇਮ ਰੱਖਿਆ।
ਮੁੱਕੇਬਾਜ਼ ਮੈਰੀ ਕਾਮ ਦੀ ਅਗਵਾਈ ਵਾਲੀ ਟੀਮ ਨੇ ਸ਼ਾਨਦਾਰ ਪ੍ਰਦਰਸ਼ ਕਰਦਿਆਂ 8 ਮੁੱਕੇਬਾਜ਼ਾਂ ਨੇ ਤਗਮੇ ਜਿੱਤਣ ਦੀ ਦੌੜ ‘ਚ ਸਫਲਤਾ ਹਾਸਿਲ ਕੀਤੀ।
ਪਹਿਲਵਾਨਾਂ ਦੇ ਵਫ਼ਦ ਦੀ ਅਗਵਾਈ ਦੋ ਵਾਰ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੇ ਕੀਤੀ ਅਤੇ ਸੋਨੇ ਦਾ ਤਗਮਾ ਜਿੱਤਿਆ।ਭਾਰਤੀ ਪਹਿਲਵਾਨਾਂ ਨੇ ਕੁੱਲ 9 ਤਗਮੇ ਜਿੱਤੇ।2014 ਗਲਾਸਗੋ ਖੇਡਾਂ ‘ਚ ਕੁਸ਼ਤੀ ‘ਚ ਭਾਰਤ ਨੇ 5 ਸੋਨ , 6 ਚਾਂਧੀ ਅਤੇ 2 ਕਾਂਸੇ ਦੇ ਤਗਮੇ ਜਿੱਤੇ ਸੀ।ਜੋ ਕਿ ਸਿਖਰਲੇ ਸਥਾਨ ‘ਤੇ ਕਾਬਜ਼ ਕੈਨੇਡਾ ਤੋਂ ਸਿਰਫ ਇਕ ਤਗਮਾ ਘੱਟ ਸੀ।ਸੁਸ਼ੀਲ, ਰਾਸ਼ਟਰਮੰਡਲ ਚੈਂਪਿਅਨਸ਼ਿਪ ਦੇ ਟਾਪਰ ਰਾਹੁਲ ਅਵਾਰੇ, ਓਲੰਪਿਕ ਜੇਤੂ ਸਾਕਸ਼ੀ ਮਲਿਕ ਅਤੇ ਫੋਗਟ ਭੈਣਾਂ ਦੀ ਪਸੰਦ ਰੱਖਣ ਵਾਲੇ ਕੋਚ ਕੁਲਦੀਪ ਸਿੰਘ ਨੇ ਕਿਹਾ ਕਿ ਭਾਵੇਂ ਨਾਈਜੀਰੀਆ ਕੋਲ ਮਹਿਲਾ ਵਰਗ ‘ਚ ਮਜ਼ਬੂਤ ਖਿਡਾਰੀ ਹਨ ਅਤੇ ਕੈਨੇਡਾ ਪੁਰਸ਼ ਵਰਗ ‘ਤੇ ਭਾਰੀ ਪੈਂਦਾ ਹੈ ਉੱਥੇ ਹੀ ਭਾਰਤ ਦੇ ਕੋਲ ਵੀ ਦਮਦਾਰ ਖਿਡਾਰੀ ਮੌਜੂਦ ਹਨ।