ਸੀਰੀਆ ਖਿਲਾਫ ਹਵਾਈ ਹਮਲੇ: ਸੰਸਦ ਤੋਂ ਬਾਹਰੀ ਹੋਣ ਦੇ ਮੱਦੇਨਜ਼ਰ ਬ੍ਰਿਿਟਸ਼ ਪੀਐਮ ਥਰੇਸਾ ਮੇਅ ਨੂੰ ਆਲੋਚਨਾ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਸੀਰੀਆ ਖਿਲਾਫ ਪਿੱਛਲੇ ਹਾਵਈ ਹਮਲੇ ‘ਚ ਸ਼ਾਮਿਲ ਹੋਣ ਦੇ ਮੱਦੇਨਜ਼ਰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਨੂੰ ਅੱਜ ਸੰਸਦ ਦਾ ਬਾਇਕਾਟ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਮੇ ਅਨੇ ਸੀਰੀਆ ਅਤੇ ਰੂਸ ਪ੍ਰਤੀ ਸਖਤ ਰੁਖ਼ ਅਖ਼ਤਿਆਰ ਕਰਨ ਤੋਂ ਬਾਅਦ ਮੁੜ ਵਿਸ਼ਵਾਸ ਬਹਾਲ ਕੀਤਾ ਸੀ।ਹੁਣ ਸੀਰੀਆ ‘ਤੇ ਕਥਿਤ ਰਸਾਇਣਕ ਹਮਲੇ ‘ਚ ਅਮਰੀਕਾ ਅਤੇ ਫਰਾਂਸ ਦਾ ਸਾਥ ਦੇਣ ਸੰਬੰਧੀ ਆਪਣੇ ਫ਼ੈਸਲੇ ‘ਤੇ ਉਹ ਸੰਸਦ ਚ ਆਪਣਾ ਬਿਆਨ ਪੇਸ਼ ਕਰਨਗੇ।
ਸ੍ਰੀਮਤੀ ਮੇਅ  ਨੇ ਸ਼ਨਿਚਰਵਾਰ ਨੂੰ ਦੁਹਰਾਇਆ ਸੀ ਕਿ ਬ੍ਰਿਟੇਨ ਨੂੰ ਵਿਸ਼ਵਾਸ ਹੈ ਕਿ ਸੀਰੀਆ ਦੀ ਸਰਕਾਰ ਜ਼ਿੰਮੇਵਾਰ ਹੈ। ਪਰ ਹੁਣ ਸਵਾਲ ਇਹ ਹੈ ਕਿ ਉਸ ਨੇ ਸੰਸਦ ਦੀ ਪ੍ਰਵਾਨਗੀ ਲਏ ਬਿਨਾ ਕਿਉਂ ਇਹ ਫ਼ੈਸਲਾ ਲਿਆ, ਜਿਸ ‘ਤੇ ਥਰੇਸਾ ਮੇਅ ਅਤੇ ਉਨਾਂ ਦੇ ਮੰਤਰੀ ਕਹਿ ਰਹੇ ਹਨ ਕਿ ਇਸ ਮਸਲੇ ‘ਚ ਤੁਰੰਤ ਕਾਰਵਾਈ ਕਰਨ ਦੀ ਲੋੜ ਸੀ।