ਹਿਮਾਚਲ ਪ੍ਰਦੇਸ਼ ਨੇ ਆਪਣਾ 71ਵਾਂ ਸਥਾਪਨਾ ਦਿਵਸ ਮਨਾਇਆ

ਹਿਮਾਚਲ ਪ੍ਰਦੇਸ਼ ਨੇ ਬੀਤੇ ਦਿਨ ਆਪਣਾ 71ਵਾਂ ਸਥਾਪਨਾ ਦਿਵਸ ਮਨਾਇਆ। ਇਸ ਸੰਬੰਧ ‘ਚ ਸੂਬੇ ਭਰ ‘ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ ।ਮੁੱਖ ਸਮਾਗਮ ਸ਼ਿਮਲਾ ਦੇ ਰਿਜ਼ ਮੈਦਾਨ ‘ਚ ਕਰਵਾਇਆ ਗਿਆ ਜਿਸ ‘ਚ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੁਲਿਸ, ਹੋਮਗਾਰਡ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਪੇਸ਼ ਕੀਤੀ ਰਸਮੀ ਪਰੇਡ ਦੀ ਸਮੀਖਿਆ ਕੀਤੀ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ ਆਪਣੀ ਹੋਂਦ ਤੋਂ ਬਾਅਦ ਵਿਕਾਸ ਦੇ ਖੇਤਰ ‘ਚ ਕਈ ਮੀਲ ਪੱਥਰ ਸਥਾਪਿਤ ਕੀਤੇ ਹਨ।ਇਹ ਸਭ ਲੋਕਾਂ ਦੀ ਮਦਦ ਅਤੇ ਸਮਰਥਨ ਨਾਲ ਹੀ ਸੰਭਵ ਹੋ ਪਾਇਆ ਹੈ।
ਜ਼ਿਕਰਯੋਗ ਹੈ ਕਿ 1948 ‘ਚ 30 ਰਿਆਸਤਾਂ ਦੇ ਰਲੇਵੇਂ ਤੋਂ ਬਾਅਦ ਇਸ ਪਹਾੜੀ ਰਾਜ ਹੋਂਦ ‘ਚ ਆਇਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ  ਆਪਣੇ ਟਵੀਟ ਸੰਦੇਸ਼ ਰਾਹੀਂ ਸੂਬਾਵਾਸੀਆਂ ਨੂੰ ਇਸ ਮੌਕੇ ਵਧਾਈ ਦਿੱਤੀ ।