ਪੀਐਮ ਮੋਦੀ ਦਾ ਨੇਪਾਲ ਦੌਰਾ: ਭਾਰਤ-ਨੇਪਾਲ ਸਬੰਧਾਂ ਨੂੰ ਮਿਿਲਆ ਹੁਲਾਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੋ ਦਿਨਾਂ ਲਈ ਨੇਪਾਲ ਦਾ ਦੌਰਾ ਕੀਤਾ ਗਿਆ । ਸਾਲ 2014 ‘ਚ ਪੀਐਮ ਦੇ ਅਹੁਦੇ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਹਿਮਾਲਿਆ ਮੁਲਕ ਦੀ ਤੀਜੀ ਫੇਰੀ ਹੈ।ਪੀਐਮ ਮੋਦੀ ਨੇ ਸਿੱਧੇ ਕਾਠਮੰਡੂ ਜਾਣ ਦੀ ਬਜਾਏ ਜਨਕਪੁਰ ਜਾਣ ਦਾ ਫ਼ੈਸਲਾ ਕੀਤਾ ਜੋ ਕਿ ਸੀਤਾ ਮਾਤਾ ਦੀ ਜਨਮ ਭੂਮੀ ਹੈ।ਇੱਥੇ ਉਨਾਂ ਨੇ ਜਨਕਪੁਰੀ ਮੰਦਿਰ ‘ਚ ਖਾਸ ਪੂਜਾ ਅਰਚਨਾ ‘ਚ ਹਿੱਸਾ ਲਿਆ ਅਤੇ ਇਸ ਤੋਂ ਬਾਅਦ  ਰਾਜਧਾਨੀ ਕਾਠਮੰਡੂ ਲਈ ਰਵਾਨਾ ਹੋਏ।ਕਾਠਮੰਡੂ ‘ਚ ਪੀਐਮ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਅਤੇ ਹੋਰ ਨੇਪਾਲੀ ਸਿਆਸੀ ਆਗੂਆਂ ਨਾਲ ਮੁਲਾਕਾਤ ਕੀਤੀ।ਸ੍ਰੀ ਮੋਦੀ ਨੇ ਇਤਿਹਾਸਿਕ ਮੁਕਤੀਨਾਥ ਮੰਦਿਰ ਜੋ ਕਿ ਸਮੁੰਦਰੀ ਤਲ ਤੋਂ 3,710 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਦਾ ਦੌਰਾ ਕੀਤਾ।
ਦੱਸਣਯੋਗ ਹੈ ਕਿ ਇਕ ਮਹੀਨਾ ਪਹਿਲਾਂ ਸ੍ਰੀ ਓਲੀ ਵੱਲੋਂ ਭਾਰਤ ਦਾ ਦੌਰਾ ਕੀਤਾ ਗਿਆ ਸੀ ਅਤੇ ਇੰਨੇ ਘੱਟ ਸਮੇਂ ‘ਚ ਸ੍ਰੀ ਮੋਦੀ ਵੱਲੋਂ ਨੇਪਾਲ ਦਾ ਦੌਰਾ ਕੀਤਾ ਜਾਣਾ ਕਈ ਪੱਖਾਂ ਤੋਂ ਅਹਿਮ ਹੈ।ਪੀਐਮ ਮੋਦੀ ਵੱਲੋਂ 4 ਸਾਲਾਂ ‘ਚ ਕੀਤੀ ਗਈ ਇਹ ਤੀਜੀ ਯਾਤਰਾ ਸਿੱਧ ਕਰਦੀ ਹੈ ਕਿ ਨਵੀਂ ਦਿੱਲੀ ਦੀ ‘ਗੁਆਂਢੀ ਪਹਿਲ ਨੀਤੀ’ ਦੇ ਕੇਂਦਰ ‘ਚ ਨੇਪਾਲ ਮਹੱਤਵਪੂਰਨ ਸਥਾਨ ਰੱਖਦਾ ਹੈ।ਭਾਰਤੀ ਪੀਐਮ ਵੱਲੋਂ ਜਨਕਪੁਰ ਅਤੇ ਮੁਕਤੀਨਾਥ ਇਤਿਹਾਸਿਕ ਮੰਦਿਰਾਂ ਦੀ ਵੀ ਇਹ ਪਹਿਲੀ ਯਾਤਰਾ ਸੀ।ਇਸ ਫੇਰੀ ਨਾਲ ਦੋਵਾਂ ਮੁਲਕਾਂ ਵਿਚਲੇ ਸਮਾਜਿਕ-ਆਰਥਿਖ, ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਵੀ ਹੁਲਾਰਾ ਮਿਿਲਆ ਹੈ।
ਦੌਰੇ ਦੇ ਅੰਤ ‘ਚ ਜਾਰੀ ਕੀਤੇ ਗਏ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਫੇਰੀ ਨਾਲ ਭਾਰਤ-ਨੇਪਾਲ ਦੇ ਦੁਵੱਲੇ ਸਬੰਧਾਂ ‘ਚ ਤਾਜ਼ਗੀ ਦੀ ਰੂਹ ਫੂਕੀ ਗਈ ਹੈ।ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਬਖਸ਼ਣ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਵੱਖ-ਵੱਖ ਖੇਤਰਾਂ ‘ਚ ਚੱਲ ਰਹੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਨਤਾ, ਆਪਸੀ ਵਿਸ਼ਵਾਸ, ਸਨਮਾਨ ਅਤੇ ਆਪਸੀ ਹਿੱਤਾਂ ਦੇ ਆਧਾਰ ‘ਤੇ ਸਮਾਜਿਕ-ਆਰਥਿਕ ਵਿਕਾਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਸਬੰਧੀ ਸਹਿਮਤੀ ਪ੍ਰਗਟ ਕੀਤੀ।
ਦੋਵਾਂ ਆਗੂਆਂ ਨੇ ਟਰਾਂਸਿਟ ਸੰਧੀ ‘ਚ ਸੋਧ ਕਰਨ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਤਾਂ ਜੋ ਭਾਰਤੀ ਬਾਜ਼ਾਰਾਂ ‘ਚ ਨੇਪਾਲੀ ਪਹੁੰਚ ਨੂੰ ਅਸਾਨ ਬਣਾਇਆ ਜਾ ਸਕੇ ਅਤੇ ਨਾਲ ਹੀ ਦੁਵੱਲੇ ਵਪਾਰਕ ਸਹੂਲਤਾਂ ਨੂੰ ਵੀ ਅਸਾਨ ਕੀਤਾ ਜਾ ਸਕੇ।
ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ‘ਚ ਸੰਪਰਕ ਦੀ ਮਹੱਤਤਾ ਨੂੰ ਪੇਸ਼ ਕਰਨ ਦੇ ਮੱਦੇਨਜ਼ਰ ਦੋਵਾਂ ਮੁਲਕਾਂ ਨੇ 3 ਵੱਖ-ਵੱਖ ਸਮਝੌਤਿਆਂ ਦਾ ਐਲਾਨ ਕੀਤਾ।ਜਿਸ ‘ਚ ਕਾਠਮੰਡੂ-ਰਕਸਾਲ ਰੇਲਵੇ ਲਾਈਨ, ਅੰਦਰੂਨੀ ਜਲਮਾਰਗਾਂ ਅਤੇ ਖੇਤੀ ਪ੍ਰਬੰਧਨ ‘ਚ ਹਿੱਸੇਦਾਰੀ ਸਬੰਧੀ ਖੇਤਰ ਸ਼ਾਮਿਲ ਸਨ। ਇਹ ਸਮਝੌਤੇ ਸ੍ਰੀ ਓਲੀ ਵੱਲੋਂ ਨਵੀਂ ਦਿੱਲੀ ਦੀ ਫੇਰੀ ਦੌਰਾਨ ਕੀਤੇ ਗਏ ਸਨ।ਇਸੇ ਲੜੀ ਦੇ ਤਹਿਤ ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਹਵਾਈ ਖੇਤਰ ‘ਚ ਵਿਸਥਾਰ ਲਈ ਸਹਿਯੋਗ ਵਧਾਉਣ ਲਈ ਨਿਰਦੇਸ਼ ਦਿੱਤੇ ਹਨ।
ਦੋਵਾਂ ਆਗੂਆਂ ਨੇ ਸਾਂਝੇ ਤੌਰ ‘ਤੇ ਪੂਰਬੀ ਨੇਪਾਲ ‘ਚ ਸੰਖੂਵਾਸਬਾ ਜ਼ਿਲ੍ਹੇ ‘ਚ “ਅਰੁਣ 3” ਹਾਈਡਲ ਪਾਵਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ।ਜਨਕਪੁਰ ਵਿਖੇ ਦੋਵਾਂ ਪ੍ਰਧਾਨ ਮੰਤਰੀਆਂ ਨੇ ‘ ਨੇਪਾਲ-ਭਾਰਤ ਰਾਮਾਇਣ ਸਰਕਟ’ ਦੀ ਸ਼ੁਰੂਆਤ ਕੀਤੀ। ਇਹ ਜਨਕਪੁਰ ਨੂੰ ਅਯੋਧਿਆ ਅਤੇ ਹੋਰ ਰਾਮ ਸਥਾਨਾਂ ਨਾਲ ਜੋੜੇਗੀ।ਇਸ ਤੋਂ ਇਲਾਵਾ ਜਨਕਪੁਰ ਅਤੇ ਅਯੋਧਿਆ ਦਰਮਿਆਨ 400 ਕਿਮੀ. ਲੰਮੀ ਬਸ ਸੇਵਾ ਦਾ ਉਦਘਾਟਨ ਵੀ ਕੀਤਾ ਗਿਆ।
ਜਨਕਪੁਰ ਵਿਖੇ ਪੀਐਮ ਮੋਦੀ ਦੇ ਸਵਗਾਤ’ਚ ਰੱਖੇ ਗਏ ਸਮਾਗਮ ‘ਚ ਬੋਲਦਿਆਂ ਸ੍ਰੀ ਮੋਦੀ ਨੇ ਜਨਕਪੁਰ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ।ਉਨਾਂ ਨੇ ਨੇਪਾਲ ਨੂੰ ਭਰੋਸਾ ਦਿੱਤਾ ਕਿ ਨਵੀਂ ਦਿੱਲੀ ਨੇਪਾਲ ਦੇ ਸਮੁੱਚੇ ਵਿਕਾਅ ਅਤੇ ਆਰਥਿਕ ਖੁਸ਼ਹਾਲੀ ਲਈ ਸਮਰਥਨ ਦੇਣ ਲਈ ਤਿਆਰ ਹੈ।ਉਨਾਂ ਕਿਹਾ ਕਿ ਰਾਮਾਇਣ ਸਰਕਟ ਦੀ ਤਰਜ਼ ‘ਤੇ ਹੀ ਜਲਦ ਭਾਰਤ ਅਤੇ ਨੇਪਾਲ ‘ਚ ਜੈਨ ਅਤੇ ਬੋਧੀ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਦੋ ਹੋਰ ਸਰਕਟਾਂ ਨੂੰ ਵਿਕਸਿਤ ਕੀਤਾ ਜਾਵੇਗਾ।
ਪੀਐਮ ਮੋਦੀ ਨੇ ਆਪਣੀ ਫੇਰੀ ਦੌਰਾਨ ਨੇਪਾਲ ਦੀ ਰਾਸ਼ਟਰਪਤੀ ਬਿਿਦਆ ਦੇਵੀ ਭੰਡਾਰੀ ਅਤੇ ਉਪ ਰਾਸ਼ਟਰਪਤੀ ਨੰਦਾ ਬਹਾਦੁਰ ਪੁਨ ਨਾਲ ਵੀ ਮੁਲਾਕਾਤ ਕੀਤੀ।ਇਸ ਤੋਂ ਇਲਾਵਾ ਉਨਾਂ ਨੇ ਨੇਪਾਲੀ ਕਾਂਗਰਸ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਨਾਲ ਵੀ ਵੱਖਰੇ ਤੌਰ ‘ਤੇ ਮਿਲਣੀ ਕੀਤੀ।ਮਾਓਵਾਦੀ ਕੇਂਦਰ ਦੇ ਚੇਅਰਮੈਨ ।ਪੁਸ਼ਪਾ ਕਮਲ ਦਾਹਲ ਪਰਚੰਡਾ ਅਤੇ ਰਾਸ਼ਟਰੀ ਜਨਤਾ ਪਾਰਟੀ ਨੇਪਾਲ ਦੇ ਪ੍ਰਧਾਨ ਮਹਾਨਥਾ ਠਾਕੁਰ ਨਾਲ ਵੀ ਪੀਐਮ ਮੋਦੀ ਨੇ ਮੁਲਾਕਾਤ ਕੀਤੀ।
ਪੀਐਮ ਮੋਦੀ ਦੇ ਇਸ ਨੇਪਾਲ ਦੌਰੇ ਨੂੰ ਵਿਸ਼ਲੇਸ਼ਕਾਂ ਵੱਲੋਂ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਇਕ ਮੌਕੇ ਵੱਜੋਂ ਵੇਖਿਆ ਜਾ ਰਿਹਾ ਹੈ।ਦੋਵਾਂ ਆਗੂਆਂ ਵੱਲੋਂ  ਵਿਖਾਇਆ ਗਿਆ ਸਹਿਯੋਗ ਅਤੇ ਸੁਹਿਰਦਤਾ ਦੀ ਭਾਵਨਾ ਨੇ ਸਿੱਧ ਕੀਤਾ ਹੈ ਕਿ ਭਾਰਤ ਅਤੇ ਨੇਪਾਲ ਸਬੰਧ ਨਵੀਆਂ ਉੱਚਾਈਆਂ ਵੱਲ ਵੱਧ ਰਹੇ ਹਨ।