ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਪਹਿਲਾਂ ਅੱਤਵਾਦੀਆਂ ਨੂੰ ਹਿੰਸਾ ‘ਤੇ ਰੋਕ ਲਗਾਉਣ ਲਈ ਕਿਹਾ ਜਾਵੇ: ਡਾ.ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਦਫ਼ਤਰ ‘ਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਜੋ ਲੋਕ ਰਮਜ਼ਾਨ ਦੇ ਮਹੀਨੇ ਜੰਗਬਮਦੀ ਦੀ ਵਕਾਲਤ ਦਾ ਸੁਨੇਹਾ ਦੇ ਰਹੇ ਹਨ ਪਹਿਲਾਂ ਉਹ ਦਹਿਸ਼ਤਗਰਦਾਂ ਨੂੰ ਇਹ ਸੁਝਾਅ ਦੇਣ ਕਿ ਉਹ ਹਿੰਸਾ ਦਾ ਰਾਹ ਛੱਡਣ। ਦਹਿਸ਼ਤਗਰਦ ਪਵਿੱਤਰ ਕੁਰਾਨ ਦੀਆਂ ਸਿੱਖਿਆਵਾਂ ਦਾ ਹਵਾਲਾ ਦੇ ਕੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਜੰਮੂ ‘ਚ ਇੱਕ ਸਮਾਗਮ ਤੋਂ ਪਰੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਦੁਵੱਲੀ ਪ੍ਰਕ੍ਰਿਆ ਹੈ। ਇਕ ਧਿਰ ਦੇ ਪਹਿਲ ਕਰਨ ਨਾਲ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਕੇਂਦਰੀ ਮੰਤਰੀ ਨੇ ਵਾਦੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਇਕਪਾਸੜ ਜੰਗਬੰਦੀ ਦੀ ਮੰਗ ‘ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ।
ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਨੂੰ ਅਜੇ ਤੱਕ ਇਕਪਾਸੜ ਜੰਗਬੰਦੀ ਸਬੰਧੀ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਹੈ।ਇਸ ਗੱਲ ਦੀ ਪੁਸ਼ਟੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਵੀ ਕੀਤੀ ਗਈ ਹੈ।