ਆਈ.ਪੀ.ਐਲ.ਸੀਜ਼ਨ 11: ਬੰਗਲੌਰ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ

ਆਈ.ਪੀ.ਐਲ. 2018 ਦੇ ਚੱਲ ਰਹੇ ਮੈਚਾਂ ‘ਚ ਬੀਤੀ ਰਾਤ ਇੰਦੌਰ ਵਿਖੇ ਖੇਡੇ ਗਏ 48ਵੇਂ ਮੈਚ ‘ਚ ਰਾਇਲ ਚੈਲੇਂਜਰ ਬੰਗਲੌਰ ਨੇ ਕਿੰਗਜ਼ 11 ਪੰਜਾਬ ਨੂੰ 10 ਵਿਕਟਾਂ ਨਾਲ ਮਾਤ ਦਿੱਤੀ।
ਪੰਜਾਬ ਦੀ ਟੀਮ 15.1 ਓਵਰਾਂ ‘ਚ 88 ਦੌੜਾਂ ਬਣਾ ਕੇ ਸਿਮਟ ਗਈ। ਇਸ ਟੀਚੇ ਨੂੰ ਬੰਗਲੌਰ ਨੇ 8.1 ਓਵਰਾਂ ‘ਚ 92 ਦੌੜਾਂ ਬਣਾ ਕੇ ਹਾਸਿਲ ਕਰ ਲਿਆ।ਕਪਤਾਨ ਕੋਹਲੀ ਨੇ 48 ਜਦਕਿ ਪਾਰਥਿਵ ਪਟੇਲ ਨੇ 40 ਦੌੜਾਂ ਬਣਾਈਆਂ।
ਇਸ ਜਿੱਤ ਤੋਂ ਬਾਅਦ ਬੰਗਲੌਰ ਦੇ 12 ਮੈਚਾਂ ‘ਚ 10 ਅੰਕ ਹਨ ਅਤੇ ਕਿੰਗਜ਼ 11 ਪੰਜਾਬ ਦੇ ਵੀ 10 ਅੰਕ ਹਨ ਅਤੇ ਦੋਵਾਂ ਟੀਮਾਂ ਦੇ 2-2 ਮੈਚ ਅਜੇ ਬਾਕੀ ਹਨ।ਪੰਜਾਬ ਦੀ ਲਗਾਤਾਰ ਇਹ ਤੀਜੀ ਹਾਰ ਹੈ।
ਅੱਜ ਦੇ ਮੈਚ ‘ਚ ਕੋਲਕਾਤਾ ਨਾਈਟ ਰਾਇਡਰਜ਼ ਅਤੇ ਰਾਜਸਥਾਨ ਰਾਇਲਸ ਰਾਤ 8 ਵਜੇ ਕੋਲਕਾਤਾ ਦੇ ਏਡਨ ਗਾਰਡਨ ਮੈਦਾਨ ‘ਚ ਆਹਮੋ-ਸਾਹਮਣੇ ਹੋਣਗੀਆਂ।