ਕੇਂਦਰ ਨੇ ਸੁਪਰੀਮ ਕੋਰਟ ‘ਚ ਕਾਵੇਰੀ ਪ੍ਰਬੰਧਨ ਯੋਜਨਾ ਦੇ ਖਰੜੇ ਨੂੰ ਕੀਤਾ ਪੇਸ਼

ਕੇਂਦਰ ਨੇ ਕਰਨਾਟਕ, ਤਾਮਿਲਨਾਡੂ, ਕੇਰਲਾ ਅਤੇ ਪੁਦੂਚੇਰੀ ‘ਚ ਪਾਣੀਆਂ ਦੀ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਬੀਤੇ ਦਿਨ ਸੁਪਰੀਮ ਕੋਰਟ ‘ਚ ਕਾਵੇਰੀ ਪ੍ਰਬੰਧਨ ਯੋਜਨਾ ਦੇ ਖਰੜੇ ਨੂੰ ਪੇਸ਼ ਕੀਤਾ।
ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ.ਖਾਨਵਿਲਕਰ, ਡੀ.ਵਾਈ.ਚਮਦਰਚੂੜ ਸਿੰਘ ਦੀ ਬੈਂਚ ਨੇ ਕੇਂਦਰੀ ਜਲ ਸਰੋਤ ਸਕੱਤਰ ਵੱਲੋਂ ਪੇਸ਼ ਕੀਤੇ ਇਸ ਖਰੜੇ ਨੂੰ ਰਿਕਾਰਡ ‘ਚ ਲਿਆ।ਬੈਂਚ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਇਹ ਸਕੀਮ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਮੇਲ ਖਾਂਦੀ ਹੈ ਜਾਂ ਨਹੀਂ।ਬੈਂਚ ਨੇ ਸੂਚਨਾ ਦਿੱਤੀ ਕਿ 16 ਮਈ ਨੂੰ ਇਸ ਯੋਜਨਾ ‘ਤੇ ਵਿਚਾਰ ਅਤੇ ਸਹਿਮਤੀ ਦਾ ਖੁਲਾਸਾ ਕੀਤਾ ਜਾਵੇਗਾ।