ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 84

ਅੇਤਵਾਰ ਨੂੰ ਆਏ ਧੂੜ ਭਰੇ ਤੂਫਾਨ ਅਤੇ ਅਸਮਾਨੀ ਬਿਜਲੀ ਤੇ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ। ਉੱਤਰ ਪ੍ਰਦੇਸ਼ ‘ਚ 52, ਪੱਛਮੀ ਬੰਗਾਲ ‘ਚ 12, ਆਂਧਰਾ ਪ੍ਰਦੇਸ਼ ‘ਚ 13, ਬਿਹਾਰ ‘ਚ 5 ਅਤੇ ਕੌਮੀ ਰਾਜਧਾਨੀ ‘ਚ 2 ਮੌਤਾਂ ਦੀ ਖ਼ਬਰ ਹੈ।
ਰਾਸ਼ਟਰਪਤੀ ਰਾਮ ਨਾਥ ਕਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ਕਾਰਨ ਹੋਏ ਜਾਨੀ ਨੁਕਸਾਨ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।