ਪੱਛਮੀ ਬੰਗਾਲ ‘ਚ ਪੰਚਾਇਤੀ ਚੋਣਾਂ ਹੋਈਆ ਮੁਕੰਮਲ, ਵੀਰਵਾਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਪੱਛਮੀ ਬੰਗਾਲ ‘ਚ ਪੰਚਾਇਤੀ ਚੋਣਾਂ ਸਹੀ ਢੰਗ ਨਾਲ ਮੁਕੰਮਲ ਹੋ ਗਈਆਂ ਹਨ।ਭਾਵੇਂ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਜ਼ਿਆਦਾਤਰ ਹਲਕਿਆਂ ‘ਚ ਹਿੰਸਾਤਮਕ ਘਟਨਾਵਾਂ ਦੀ ਖ਼ਬਰ ਮਿਲੀ ਹੈ।
ਬੀਤੇ ਦਿਨ ਹੋਈਆਂ ਇੰਨਾਂ ਚੋਣਾਂ ‘ਚ 75.5% ਮਤਦਾਨ ਰਿਕਾਰਡ ਕੀਤਾ ਗਿਆ ਹੈ।ਕੋਲਕਾਤਾ ‘ਚ ਸਾਡੇ ਪੱਤਰਕਾਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਪੋਲੰਿਗ ਸਟੇਸ਼ਨ ਦੇ ਬਾਹਰ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਖੜ੍ਹੇ ਸਨ।
ਹਿੰਸਾਤਮਕ ਘਟਨਾਵਾਂ ‘ਚ 12 ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ ਅਤੇ ਇਸ ਗਿਣਤੀ ‘ਚ ਵਾਧਾ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਕੇਂਦਰ ਸਰਕਾਰ ਨੇ ਪੰਚਾਇਤੀ ਚੋਣਾਂ ‘ਚ ਹਿੰਸਾ ਦੇ ਮੱਦੇਨਜ਼ਰ ਪੱਛਮੀ ਬੰਗਾਲ ਤੋਂ ਰਿਪੋਰਟ ਦੀ ਮੰਗ ਕੀਤੀ ਹੈ।
ਵੋਟਾਂ ਦੀ ਗਿਣਤੀ ਵੀਰਵਾਰ ਨੂੰ ਹੋਵੇਗੀ।