ਯੂ.ਕੇ., ਜਰਮਨੀ ਅਤੇ ਫਰਾਂਸ ਈਰਾਨ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਣ ਪ੍ਰਤੀ ਵਚਨਬੱਧ: ਥਰੇਸਾ ਮੇਅ

ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇ ਅਨੇ ਕਿਹਾ ਕਿ ਉਨਾਂ ਦਾ ਮੁਲਕ ਅਤੇ ਯੂਰਪੀ ਭਾਈਵਾਲ ਦੇਸ਼ ਜਰਮਨੀ ਅਤੇ ਫਰਾਂਸ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ 2015 ਈਰਾਨ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਐਤਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਆਪਣੀ ਟੈਲੀਫੋਨ ‘ਤੇ ਹੋਈ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨੂੰ ਕਾਇਮ ਰੱਖਣਾ ਦੋਵਾਂ ਮੁਲਕਾਂ ਦੇ ਕੌਮੀ ਹਿੱਤਾਂ ਦੇ ਹੱਕ ‘ਚ ਹੈ।
ਸ੍ਰੀਮਤੀ ਮੇਅ ਨੇ ਈਰਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਜਾਰੀ ਰੱਖੇ।