ਹੁਨਰ ਨੌਜਵਾਨਾਂ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ: ਡਾ.ਹਰਸ਼ ਵਰਧਨ

ਵਾਤਾਵਰਨ ਮੰਤਰੀ ਡਾ.ਹਰਸ਼ ਵਰਧਨ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਗ੍ਰੀਨ ਸਕਿਲ ਵਿਕਾਸ ਪ੍ਰੋਗਰਾਮ ਲਈ ਐਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹੁਨਰ ਨੌਜਵਾਨਾਂ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ।ਉਨ੍ਹਾਂ ਕਿਹਾ ਕਿ ਪੀਐਮ ਮੋਦੀ  ਸਕਿਲ ਇੰਡੀਆ ਪ੍ਰੋਗਰਾਮ ਦੇ ਵਿਚਾਰ ਅਤੇ ਨਤੀਜਿਆਂ ਨਾ;ਲ ਜੁੜੇ ਹੋਏ ਹਨ।
ਇਸ ਪ੍ਰੋਗਰਾਮ ਨੂੰ ਦੇਸ਼ ਭਰ ‘ਚ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਦਾ ਮੂਲ ਮੰਤਵ ਮਾਸਟਰ ਟ੍ਰੇਨਰ ਅਤੇ ਮਾਹਿਰਾਂ ਦਾ ਪੂਲ ਤਿਆਰ ਕਰਨਾ ਹੈ ਤਾਂ ਜੋ ਉਹ ਅੱਗੇ ਨੌਜਵਾਨਾਂ ਨੂੰ ਤਿਆਰ ਕਰ ਸਕਣ।ਦੱਸਣਯੋਗ ਹੈ ਕਿ 94 ਸਿਿਖਆਰਥੀਆਂ ਨੇ ਮੁਢਲਾ ਕੋਰਸ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ।154 ਸਿਿਖਆਰਥੀਆਂ ਨੇ ਅਗੇਤਾ ਕੋਰਸ ਪੂਰਾ ਕਰ ਲਿਆ ਹੈ। ਇੰਨਾਂ ‘ਚੋਂ ਜ਼ਿਆਦਾਤਰ ਸਿਿਖਆਰਥੀ ਉਹ ਸਨ ਜਿੰਨਾ ਨੇ ਕਿਸੇ ਕਾਰਨ ਸਕੂਲੀ ਪੜਾਈ ਛੱਡ ਦਿੱਤੀ ਸੀ।
ਇਸ ਪ੍ਰੋਗਰਾਮ ਦੇ ਲੰਮੀ ਮਿਆਦ ਦੇ ਟੀਚੇ ‘ਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ/ਨੌਜਵਾਨਾਂ ਜਿੰਨਾਂ ਨੇ ਹਾਈ ਸਕੂਲ ਦੀ ਸਿੱਖਿਆ ਛੱਡ ਦਿੱਤੀ ਸੀ ਉਨਾਂ ਨੂੰ ਹੁਨਰਮੰਦ ਕਰਨਾ ਹੈ।