ਆਈ.ਪੀ.ਐਲ.2018: ਕੋਲਕਾਤਾ ਨਾਈਟ ਰਾਇਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਆਈ.ਪੀ.ਐਲ਼. ਸੀਜ਼ਨ 11 ਦੇ ਬੀਤੀ ਰਾਤ ਕੋਲਕਾਤਾ ਦੇ ਐਡਨ ਗਾਰਡਨ ਵਿਖੇ ਖੇਡੇ ਗਏ 49ਵੇਂ ਮੈਚ ‘ਚ ਕੋਲਕਾਤਾ ਨਾਈਟ ਰਾਇਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ਨਾਲ ਹਰਾਇਆ।ਟਾਸ ਜਿੱਤ ਕੇ ਕੋਲਕਾਤਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਰਾਜਸਥਾਨ ਨੂੰ 19 ਓਵਰਾਂ ‘ਚ 142 ਦੌੜਾਂ ‘ਤੇ ਪਵੇਲੀਅਨ ਵਾਪਿਸ ਭੇਜ ਦਿੱਤਾ।ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ।
ਬਾਅਦ ‘ਚ ਟੀਚੇ ਨੂੰ ਹਾਸਿਲ ਕਰਨ ਉਤਰੀ ਮੇਜ਼ਬਾਨ ਟੀਮ ਨੇ 18 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ।ਇਸ ਜਿੱਤ ਨਾਲ ਕੋਲਕਾਤਾ 8 ਟੀਮ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਬਰਕਰਾਰ ਹੈ ਅਤੇ ਪਲੇਅ ਆਫ਼ ਦੇ ਹੋਰ ਨੇੜੇ ਆ ਗਿਆ ਹੈ।
ਰਾਜਸਥਾਨ ਚੌਥੇ ਸਥਾਨ ‘ਤੇ ਹੈ। ਪਹਿਲੇ ਸਥਾਨ ‘ਤੇ ਸਨਰਾਇਜ਼ਰਸ ਹੈਦਰਾਬਾਦ ਅਤੇ ਦੂਜੇ ਸਥਾਨ ‘ਤੇ ਚੇਨਈ ਸੁਪਰ ਕਿੰਗਜ਼ ਕਾਬਜ ਹੈ। ਅੱਜ ਦੇ ਮੈਚ ‘ਚ ਮੁਬੰਈ ਇੰਡੀਅਨਜ਼ ਦੀ ਟੀਮ ਰਾਤ 8 ਵਜੇ ਕਿੰਗਜ਼ 11 ਪੰਜਾਬ ਨਾਲ ਮੁਕਾਬਲਾ ਕਰੇਗੀ।