ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਉੱਚ ਪੱਧਰੀ ਗੱਲਬਾਤ ਕੀਤੀ ਰੱਦ

ਉੱਤਰੀ ਕੋਰੀਆ ਨੇ ਅੱਜ ਦੱਕਣੀ ਕੋਰੀਆ ਨਾਲ ਹੋਣ ਵਾਲੀ ਉੱਚ ਪੱਧਰੀ ਗੱਲਬਾਤ ਰੱਦ ਕਰ ਦਿੱਤੀ ਹੈ, ਕਿਉਂ ਕਿ ਸਿਓਲ ਅਤੇ ਅਮਰੀਕਾ ਵੱਲੋਂ ਸਾਂਝੀ ਫੌਜੀ ਕਿਵਾਇਦ ਕੀਤੀ ਜਾ ਰਹੀ ਹੈ।
ਅਮਰੀਕਾ ਅਤੇ ਦੱਖਣੀ ਕੋਰੀਆ ਨੇ ਸ਼ੁੱਕਰਵਾਰ ਨੂੰ ਲਗਭਗ 100 ਲੜਾਕੂ ਜਹਾਜ਼ਾਂ ਨਾਲ ਮੈਕਸ ਥੰਡਰ ਕਿਵਾਇਦ ਦੀ ਸ਼ੁਰੂਆਤ ਕੀਤੀ ਹੈ।ਉੱਤਰੀ ਕੋਰੀਆ ਦੀ ਅਧਿਕਾਰਤ ਕੇ.ਸੀ.ਐਨ.ਏ. ਖ਼ਬਰ ਏਜੰਸੀ ਨੇ ਦੱਸਿਆ ਕਿ ਇਹ ਮਸ਼ਕ ਇੱਕ ਹਮਲੇ ਦੀ ਤਿਆਰੀ ਦਾ ਅਭਿਆਸ ਹੈ।ਪਰ ਦੂਜੇ ਪਾਸੇ ਅਮਰੀਕੀ ਬੁਲਾਰੇ ਨੇ ਇਸ ਨੂੰ ਆਮ ਕਿਵਾਇਦ ਦੱਸਿਆ ਹੈ।
ਦੱਸਣਯੋਗ ਹੈ ਕਿ ਉੱਤਰੀ ਅਤੇ ਦੱਖਣੀ ਕੋਰੀਆ ਦਰਮਿਆਨ ਇਸ ਉੱਚ ਪੱਧਰੀ ਗੱਲਬਾਤ ਲਈ ਇਸ ਹਫ਼ਤੇ ਦੇ ਸ਼ੁਰੂ ‘ਚ ਸਹਿਮਤੀ ਬਣੀ ਸੀ।ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਰਾਸ਼ਟਰਪਤੀ ਟਰੰਪ ਨਾਲ 12 ਜੂਨ ਨੂੰ ਹੋਣ ਵਾਲੀ ਮਿਲਣੀ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ।