ਉੱਤਰ-ਪੂਰਬੀ ਅਮਰੀਕਾ ‘ਚ ਤੂਫ਼ਾਨ ਦਾ ਕਹਿਰ, ਆਮ ਜਨ-ਜੀਵਨ ਹੋਇਆ ਪ੍ਰਭਾਵਿਤ

ਉੱਤਰ-ਪੂਰਬੀ ਅਮਰੀਕਾ ‘ਚ ਸੰਘਣੀ ਆਬਾਦੀ ਵਾਲੇ ਖੇਤਰ ‘ਚ ਬੀਤੇ ਦਿਨ ਆਏ ਭਾਰੀ ਤੂਫਾਨ, ਮੌਜਲੇਧਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।ਇਸ ਦੇ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਕੌਮੀ ਮੌਸਮ ਸੇਵਾ ਨੇ ਮੈਰੀਲੈਂਡ ਤੋਂ ਨਿਊ ਹੈਮਸਫੀਅਰ ਤੱਕ ਬਾਰੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਸੀ।ਉੱਤਰੀ ਨਿਊਯਾਰਕ ‘ਚ ਟੋਰਨਾਡੋ ‘ਚ ਭਾਰੀ ਤੂਫਾਨ ਵੇਖਿਆ ਗਿਆ ਪਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨਿਊਯਾਰਕ ‘ਚ ਤੂਫਾਨ ਕਾਰਨ ਲਗਭਗ 400 ਉਡਾਣਾਂ ਰੱਦ ਕੀਤੀਆਂ ਗਈਆਂ।