ਕਰਨਾਟਕਾ ਵਿਧਾਨ ਸਭਾ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਿਲਆ ਬਹੁਮਤ, ਸਿਆਸਤ ਗਰਮਾਈ

ਕਰਨਾਟਕਾ ਵਿਧਾਨ ਸਭਾ ਚੋਣਾਂ ‘ਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਹਾਸਿਲ ਨਹੀਂ ਹੋਇਆ ਹੈ ਜਿਸ ਕਾਰਨ ਹੁਣ ਸਿਆਸੀ ਗਤੀਵਿਧੀਆਂ ‘ਚ ਤੇਜ਼ੀ ਆ ਗਈ ਹੈ।
ਭਾਜਪਾ, ਕਾਂਗਰਸ ਅਤੇ ਜੇ.ਡੀ. (ਐਸ) ਵੱਲੋਂ ਅੱਜ ਬੰਗਲੂਰੂ ਵਿਖੇ ਆਪਣੇ ਨਵੇਂ ਆਗੂਆਂ ਦੀ ਚੋਣ ਲਈ ਬੈਠਕਾਂ ਦਾ ਆਯੋਜਨ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਜੇ.ਪੀ.ਨੱਡਾ ਅਤੇ ਧਰਮਿੰਦਰ ਸਿੰਘ ਪ੍ਰਧਾਨ ਭਾਜਪਾ ਦੀ ਵਿਦਾਨਿਕ ਪਾਰਟੀ ਮੀਟਿੰਗ ‘ਚ ਸ਼ਿਰਕਤ ਕਰਨਗੇ।
ਦੱਸਣਯੋਗ ਹੈ ਕਿ ਭਾਜਪਾ 222 ਸੀਟਾਂ ‘ਚੋਂ 104 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਸਭ ਤੋਂ ਵੱਡੀ ਪਾਰਟੀ ਵੱਜੋਂ ਉਭਰੀ ਹੈ।ਪਰ ਸਰਕਾਰ ਬਣਾਉਣ ਲਈ 113 ਸੀਟਾਂ ਦੀ ਲੋੜ ਹੈ।ਕਾਂਗਰਸ ਦੇ ਖਾਤੇ 78 ਅਤੇ ਜੇ.ਡੀ. (ਐਸ) ਨੇ 38 ਸੀਟਾਂ ਜਿੱਤਿਆਂ ਹਨ।