ਕੇਰਲਾ ਹਥਿਆਰ ਸਿਖਲਾਈ ਮਾਮਲੇ ‘ਚ ਐਨ.ਆਈ.ਏ. ਨੇ 18 ਲੋਕਾਂ ਲਈ 7 ਸਾਲ ਦੀ ਸਖਤ ਸਜ਼ਾ ਦਾ ਕੀਤਾ ਐਲਾਨ

ਕੇਰਲਾ ‘ਚ ਵਿਸ਼ੇਸ਼ ਕੌਮੀ ਜਾਂਚ ਏਜੰਸੀ ਨੇ ਬੀਤੇ ਦਿਨ ਕੋਚੀ ਵਿਖੇ ਕੇਰਲਾ ਹਥਿਆਰ ਮਾਮਲੇ ‘ਚ 18 ਦੋਸ਼ੀਆਂ ਨੂੰ 7 ਸਾਲ ਦੀ ਸਖਤ ਸਜ਼ਾ ਸੁਣਾਈ ਹੈ।
ਸੋਮਵਾਰ ਨੂੰ ਦਿੱਤੇ ਆਪਣੇ ਫ਼ੈਸਲੇ ‘ਚ ਮਾਣਯੋਗ ਅਦਾਲਤ ਨੇ ਇੰਨਾਂ ਵਿਅਕਤੀਆਂ ਨੂੰ ਦੋਸ਼ੀ ਪਾਇਆ ਅਤੇ 17 ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਵਾਗਾਮੋਨ ਸਿਮੀ ਕੈਂਪ ਮਾਮਲੇ ‘ਚ ਕੁੱਲ 35 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ।
2007 ‘ਚ ਗੈਰ ਕਾਨੂੰਨੀ ਸੰਗਠਨ ਵੱਲੋਂ ਹਥਿਆਰਾਂ ਦੀ ਸਿਖਲਾਈ ਲਈ ਆਯੋਜਿਤ ਕੈਂਪ ਨਾਲ ਇਹ ਮਾਮਲਾ ਸੰਬੰਧਿਤ ਸੀ ।ਇਸ ਕੈਂਪ ‘ਚ ਦੇਸ਼ ਭਰ ਦੇ ਸਿਮੀ ਕਾਰਕੁੰਨਾਂ ਵੱਲੋਂ ਹਿੱਸਾ ਲਿਆ ਗਿਆ ਸੀ।