ਜੰਮੂ-ਕਸ਼ਮੀਰ: ਅਨੰਤਨਾਗ ‘ਚ ਇੱਕ ਅੱਤਵਾਦੀ ਹਮਲੇ ‘ਚ ਪੁਲਿਸ ਮੁਲਾਜ਼ਮ ਸ਼ਹੀਦ

ਜੰਮੂ-ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਕਸਬੇ ‘ਚ ਇੱਕ ਅੱਤਵਾਦੀ ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।
ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਕਸਬੇ ‘ਚ ਪਾਜ਼ਲਪੋਰਾ ਵਿਖੇ ਸ਼ੱਕੀ ਅੱਤਵਾਦੀ ਵੱਲੋਂ ਪੁਲਿਸ ਵਾਹਨ ‘ਤੇ ਹਮਲਾ ਕੀਤਾ ਗਿਆ ਜਿਸ ‘ਚ  ਵਿਸ਼ੇਸ਼ ਪੁਲਿਸ ਅਫ਼ਸਰ ਅਬਦੁੱਲ ਰਾਸ਼ੀਦ ਅਤੇ ਬਿਲਾਲ ਅਹਿਮਦ (ਐਸ.ਪੀ.ਓ) ਜ਼ਖਮੀ ਹੋ ਗਏ।ਹਸਪਤਾਲ ‘ਚ ਜ਼ਖਮਾਂ ਦੀ ਤਾਪ ਨਾ ਝੱਲਦਿਆਂ ਬਿਲਾਲ ਅਹਿਮਦ ਦੀ ਮੌਤ ਹੋ ਗਈ ਜਦਕਿ ਰਸ਼ੀਦ ਨੂਮ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ।