ਤੁਰਕੀ: ਸਮੁੰਦਰ ਪਾਰ ਕਰਕੇ ਯੂਨਾਨ ਜਾਂਦੇ 7 ਅਫ਼ਗਾਨੀ ਪ੍ਰਵਾਸੀਆਂ ਦੀ ਮੌਤ

ਤੁਰਕੀ ਦੇ ਤੱਟ ਰੱਖਿਅਕਾਂ ਨੇ ਕਿਹਾ ਕਿ ਯੂਨਾਨ ‘ਚ ਸਮੁੰਦਰ ਰਾਹੀਂ ਪਾਰ ਜਾ ਰਹੇ 7 ਅਫਗਾਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ 3 ਬੱਚੇ ਵੀ ਸ਼ਾਮਿਲ ਹਨ। ਹਾਲਾਂਕਿ ਉਨਾਂ ਨੇ ਕਿਹਾ ਹੈ ਕਿ 12 ਅਫ਼ਗਾਨੀ ਪ੍ਰਵਾਸੀਆਂ ਅਤੇ ਇੱਕ ਕਥਿਤ ਇਰਕੀ ਤਸਕਰ ਨੂੰ ਬਚਾਅ ਲਿਆ ਗਿਆ ਹੈ।
ਬੀਤੇ ਦਿਨ ਜਾਰੀ ਕੀਤੇ ਬਿਆਨ ‘ਚ ਤੁਰਕੀ ਦੇ ਤੱਟ ਰੱਖਿਅਕਾਂ ਨੇ ਕਿਹਾ ਕਿ ਇੱਕ ਬਚਾਅ ਜਹਾਜ਼ ਅਤੇ ਹੈਲੀਕਾਪਟਰ ਦੇਰ ਰਾਤ ਸੋਮਵਾਰ ਨੂੰ ਕੈਨਕਾਲੇ ਦੇ ਪੱਛਮੀ ਸੂਬੇ ‘ਚ ਭੇਜਿਆ ਗਿਆ ਸੀ ਜਿੱਥੇ ਅੱਧੀ ਡੁੱਬੀ 6 ਮੀਟਰ ਫਾਈਬਰ ਕਿਸ਼ਤੀ ਬਰਾਮਦ ਹੋਈ।
ਜ਼ਿਕਰਯੋਗ ਹੈ ਕਿ ਤੁਰਕੀ ਅਤੇ ਯੂਰੋਪੀਅਂ ਯੂਨੀਅਨ ਨੇ ਸਾਲ 2016 ‘ਚ ਗੈਰ ਕਾਨੂੰਨੀ ਪ੍ਰਵਾਸ ‘ਤੇ ਰੋਕ ਲਗਾਉਣ ਲਈ ਇਕ ਸਮਝੌਤਾ ਕੀਤਾ ਸੀ।