ਨਵਾਜ ਸ਼ਰੀਫ ਦੇ ਬਿਆਨ ਨੇ ਮਚਾਇਆ ਹੜਕੰਪ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਆਪਣੇ ਆਪ ਨੂੰ ਅਤੇ ਦੇਸ਼ ਨੂੰ ਇੱਕ ਨਵੀਂ ਮੁਸ਼ਕਿਲ ‘ਚ ਪਾ ਦਿੱਤਾ ਹੈ।ਪਨਾਮਾ ਪੇਪਰ ਘੁਟਾਲੇ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸ੍ਰੀ ਸ਼ਰੀਫ ਨੂੰ ਪੀਐਮ ਦੇ ਅਹੁਦੇ ਲਈ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨਾਂ ਵੱਲੋਂ ਆਪਣੀ ਸਿਆਸੀ ਹੋਂਦ ਨੂੰ ਬਰਕਰਾਰ ਰੱਖਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ।ਪਾਕਿ ਸੁਪਰੀਮ ਕੋਰਟ ਵੱਲੋਂ ਜਨਾਬ ਸ਼ਰੀਫ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ ਪਾਰਟੀ ਦੀ ਪ੍ਰਧਾਨਗੀ ਦੇ ਵੀ ਅਯੋਗ ਕਰਾਰ ਦੱਸਿਆ ਗਿਆ ਹੈ।ਇਸ ਸਮੇਂ ਉਨਾਂ ਦੀ ਪਾਰਟੀ ਸੱਤਾ ‘ਚ ਹੈ ਅਤੇ ਆਉਂਦੇ ਦੋ ਮਹੀਨਿਆਂ ‘ਚ ਇੱਥੇ ਚੋਣਾਂ ਹੋਣ ਜਾ ਰਹੀਆਂ ਹਨ।
ਮੁਬੰਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਜਾਫਿਜ ਸਈਦ ਅਤੇ ਮੌਲਾਨਾ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਜਮਾਤ-ਉਦ ਦਾਵਾ ਅਤੇ ਜੈਸ-ਏ-ਮੁਹੰਮਦ ਦਾ ਨਾਂਅ ਲਏ ਬਿਨ੍ਹਾਂ ਹੀ ਜਨਾਬ ਸ਼ਰੀਫ ਨੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਸਰਗਰਮ ਹਨ।ਉਨਾਂ ਨੇ ਸਵਾਲੀਆ ਅੰਦਾਜ਼ ‘ਚ ਉਨਾਂ ਨੂੰ ਦੇਸ਼ ਵਿਰੋਧੀ ਅੰਸਰ ਦੱਸਦਿਆਂ ਕਿਹਾ ਕਿ ਕੀ ਸਾਨੂੰ ਉਨਾਂ ਨੂੰ ਸਰਹੱਦ ਪਾਰ ਕਰਕੇ ਮੁਬੰਈ ‘ਚ ਹਮਲਾ ਕਰਨ ਅਤੇ 150 ਤੋਂ ਵੀ ਵੱਧ ਲੋਕਾਂ ਨੂੰ ਮਾਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਉਨਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਦੀ ਸੁਣਵਾਈ ਕਿਉਂ ਨਹੀਂ ਪੂਰੀ ਹੋਈ ਹੈ।
ਬੇਸ਼ੱਕ ਜਨਾਬ ਸ਼ਰੀਫ ਨੇ ਸਾਫ ਤੌਰ ‘ਤੇ ਜੋ ਕੁੱਝ ਵੀ ਕਿਹਾ ਹੈ ਉਸ ਬਾਰੇ ਸਭ ਪਹਿਲਾਂ ਤੋਂ ਹੀ  ਜਾਣਦੇ ਵੀ ਹਨ ਕਿ ਮੁਬੰਈ ਹਮਲਿਆਂ ਪਿੱਛੇ ਪਾਕਿਸਤਾਨੀ ਸਰਪ੍ਰਤਸੀ ਵਾਲੇ ਅੱਤਵਾਦੀ ਸੰਗਠਨਾਂ ਦਾ ਹੀ ਹੱਥ ਸੀ।ਮੁਬੰਈ ਹਮਲਿਆਂ ਤੋਂ ਤੁਰੰਤ ਬਾਅਦ ਤਤਕਾਲੀ ਪਾਕਿ ਰਾਸ਼ਟਰਪਤੀ ਨੇ ਸਾਂਝੀ ਜਾਂਚ ਲਈ ਆਈ.ਐਸ.ਆਈ. ਦੇ ਮੁੱਖੀ ਨੂੰ ਭਾਰਤ ਭੇਜਣ ਦੀ ਸਹਿਮਤੀ ਪ੍ਰਗਟ ਕੀਤੀ ਸੀ, ਪਰ ਤਤਕਾਲੀ ਪਾਕਿ ਫੌਜ ਮੁੱਖੀ ਵੱਲੋਂ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ।
ਭਾਰਤੀ ਸੁਰੱਖਿਆ ਬਲਾਂ ਵੱਲੋਂ ਮੌਕੇ ਤੋਂ ਹਿਰਾਸਤ ‘ਚ ਲਏ ਗਏ ਜਿੰਦਾ ਅੱਤਵਾਦੀ ਅਜ਼ਮਲ ਕਸਾਬ ਨੇ ਵੀ ਮੰਨਿਆਂ ਸੀ ਕਿ ਉਸ ਨੂੰ ਪਾਕਿਸਤਾਨ ‘ਚ ਸਿਖਾਲਈ ਦਿੱਤੀ ਗਈ ਸੀ ਅਤੇ ਉਸ ਨੇ ਇਸ ਹਮਲੇ ‘ਚ ਪਾਕਿ ਫੌਜ ਦੇ ਕੁੱਝ ਅਫ਼ਸਰਾਂ ਦੇ ਨਾਂਅ ਵੀ ਲਏ ਸਨ।ਭਾਵੇਂ ਕਿ ਪਾਕਿਸਤਾਨ ਨੇ ਭਾਰਤ ਅਤੇ ਕੌਮਾਂਤਰੀ ਦਬਾਅ ਦੇ ਚੱਲਦਿਆਂ ਮੁੱਖ ਸਾਜਿਸ਼ਕਾਰ ਹਾਫਿਜ ਸਈਦ ਅਤੇ ਸਹਿ-ਸਾਜਿਸ਼ਕਾਰ ਜ਼ਾਕੀ ਉਰ ਰਹਿਮਾਨ ਨੂੰ ਗ੍ਰਿਫਤਾਰ ਤਾਂ ਕੀਤਾ ਪਰ ਨਿਆਂਇਕ ਕਾਰਵਾਈ ਨੂੰ ਗੁਪਤ ਰੱਖਣ ਲਈ ਵੀ ਕੋਈ ਕਸਰ ਨਾ ਛੱਡੀ।ਭਾਰਤ ਨੇ ਮੁਬੰਈ ਅੱਤਵਾਦੀ ਹਮਲਿਆਂ ‘ਚ ਪਾਕਿ ਅੱਤਵਾਦੀਆਂ ਦੇ ਸਾਮਿਲ ਹੋਣ ਬਾਰੇ ਕਈ ਸਬੂਤ ਵੀ ਪੇਸ਼ ਕੀਤੇ ਪਰ ਪਾਕਿਸਤਾਨ ਨੇ ਹਰ ਵਾਰ ਉਚਿਤ ਸਬੂਤਾਂ ਦੀ ਘਾਟ ਕਹਿ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ।
ਲਖਵੀ ਆੇ ਸਈਦ ਨੂੰ ਸਾਲਾਂ ਤੋਂ ਸੁਰੱਖਿਅਤ ਸਰਪ੍ਰਸਤੀ ਦੇਣ ਤੋਂ ਬਾਅਦ ਹੁਣ ਪਾਕਿ ਇਕਾਈਆਂ, ਕਾਸ ਤੌਰ ‘ਤੇ ਫੌਜ ਨੂੰ ਜਨਾਬ ਸ਼ਰੀਫ ਵੱਲੋਂ ਦਿੱਤੇ ਗਏ ਖੁੱਲ੍ਹੇ ਬਿਆਨ ਤੋਂ ਬਾਅਦ ਸ਼ਰਮਿੰਦਗੀ ਹੋ ਰਹੀ ਹੈ।ਪਰ ਵਿਸ਼ਲੇਸ਼ਕਾਂ ਵੱਲੋਂ ਜਨਾਬ ਸ਼ਰੀਫ ਦੇ ਬਿਆਨ ‘ਤੇ ਸਵਾਲ ਚੁੱਕੇ ਜਾ ਰਹੇ ਹਨ।ਆਖ਼ਿਰਕਾਰ ਉਹ 2017 ਦੇ ਮੱਧ ਤੱਕ ਸੱਤਾ ‘ਚ ਸੀ ਅਤੇ ਜੇਕਰ ਉਸ ਨੂੰ ਪਤਾ ਸੀ ਕਿ ਮੁੰਬਈ ਹਮਲਿਆਂ ਪਿੱਛੇ ਪਾਕਿਸਤਾਨ ਦੀ ਸ਼ਮੂਲੀਅਤ ਹੈ ਤਾਂ ਸ੍ਰੀ ਸ਼ਰੀਫ ਨੂੰ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਸੀ।ਇੱਥੇ ਇਹ ਜ਼ਿਕਰ ਕਰਨਾ ਜਾਇਜ਼ ਹੋਵੇਗਾ ਕਿ ਪੀਐਮ ਮੋਦੀ ਵੱਲੋਂ ਲਾਹੌਰ ਦੀ ਇਤਿਹਾਸਿਕ ਦੌਰੇ ਤੋਂ ਬਾਅਦ ਪਠਾਨਕੋਟ ਹਵਾਈ ਫੌਜ ਦੇ ਬੇਸ ‘ਤੇ ਹਮਲਾ ਹੋਇਆ ਸੀ ਅਤੇ ਇਸ ਤੋਂ ਪਹਿਲਾਂ 1999 ‘ਚ ਕਾਰਗਿਲ ਜੰਗ ਵੀ ਸ੍ਰੀ ਸ਼ਰੀਫ ਦੇ ਕਾਰਜਕਾਲ ਦੌਰਾਨ ਹੀ ਹੋਈ ਸੀ।
ਭਾਰਤ ਅਤੇ ਅੰਤਰਰਾਸ਼ਟਰੀ ਭਾਈਚਾਰਾ ਚੰਗੀ ਤਰ੍ਹਾਂ ਇਸ ਗੱਲ ਤੋਂ ਵਾਕਿਫ ਹੈ ਕਿ ਅੱਤਵਾਦੀਆਂ ਪ੍ਰਤੀ ਕਾਰਵਾਈ ਕਰਨ ‘ਚ ਪਾਕਿਸਤਾਨ ਬਿਲਕੁੱਲ ਵੀ ਗੰਭੀਰ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਵੱਲੋਂ ਤਾਂ ਹੁਣ ਸਵੀਕਾਰ ਕੀਤਾ ਗਿਆ ਹੈ ਕਿ ਪਾਕਿ ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ਦੇ ਇੱਕ ਅਹਿਮ ਹਿੱਸੇ ਵੱਜੋਂ ਵਰਤ ਰਿਹਾ ਹੈ, ਪਰ ਪਾਕਿਸਤਾਨ ਦੀ ਦੋਹਰੀ ਨੀਤੀ ਤੋਂ ਸਾਰੀ ਦੁਨੀਆ ਜਾਣੂ ਹੈ।
ਜਿਵੇਂ-ਜਿਵੇਂ ਪਾਕਿਸਤਾਨ ‘ਚ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਜਨਾਬ ਸ਼ਰੀਫ, ਉਨਾਂ ਦੇ ਪੁੱਤਰ ਅਤੇ ਧੀ ‘ਤੇ ਭ੍ਰਿਸ਼ਟਾਚਾਰ ਅਤੇ ਹੋਰ ਮਾਮਲਿਆਂ ‘ਚ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮੁਬਮਈ ਹਮਲਿਆਂ ‘ਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਸਵੀਕਾਰ ਕਰਨਾ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਹਮਦਰਦੀ ਪ੍ਰਾਪਤ ਕਰਨ ਦਾ ਢੰਗ ਹੋ ਸਕਦਾ ਹੈ, ਕਿਉਂਕਿ ਸਿਆਸਤ ‘ਚ ਤਾਂ ਸਭ ਕੁੱਝ ਜਾਇਜ਼ ਮੰਨਿਆ ਜਾਂਦਾ ਹੈ।ਉਨਾਂ ਨੇ ਸ਼ਹੀਦਾ ਦੀ ਸਹਾਦਤ ਨਾਲ ਖਿਲਵਾੜ ਕੀਤਾ ਹੈ।ਸ੍ਰੀ ਸ਼ਰੀਫ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਉਨਾਂ ਦੀ ਪਾਰਟੀ ਅਤੇ ਫੌਜ ਦੋਵਾਂ ਵੱਲੋਂ ਆਲੋਚਨਾ ਕੀਤੀ ਗਈ ਹੈ।
ਪੀ.ਐਮ.ਐਲ.-ਐਨ ਨੇ ਕਿਹਾ ਹੈ ਕਿ ਸ਼੍ਰੀ ਸ਼ਰੀਫ ਦੇ ਬਿਆਨ ਦੀ ਭਾਰਤੀ ਮੀਡੀਆ ਵੱਲੋਂ ਗਲਤ ਅਰਥ ਕੱਢੇ ਗਏ ਹਨ।ਪਰ ਦੂਜੇ ਪਾਸੇ ਪਾਕਿਸਤਾਨੀ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਦੇ ਇਕ ਵਰਗ ਨੇ ਭਾਰਤ ਦੇ ਇਸ ‘ਗਲਤ ਅਰਥ’ ਨੂੰ ਸਹੀ ਦੱਸਿਆ ਹੈ।ਪਾਕਿਸਤਾਨ ਦੀ ਕੌਮੀ ਸੁਰੱਖਿਆ ਕਮੇਟੀ, ਜੋ ਕਿ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਸਬੰਧੀ ਫ਼ੈਸਲੇ ਲੈਣ ਵਾਲੀ ਪ੍ਰਮੁੱਖ ਨਾਗਰਿਕ-ਫੌਜੀ ਸੰਸਥਾ ਹੈ, ਨੇ ਵੀ ਸ੍ਰੀ ਸ਼ਰੀਫ ਦੇ ਇੰਨਾਂ ਬਿਆਨਾਂ ਨੂੰ ਬੇਬੁਨਿਆਦ ਦੱਸਿਆ ਹੈ।
ਹਾਲਾਂਕਿ ਇਕ ਜਨਤਕ ਮੀਟਿੰਗ ‘ਚ ਸ੍ਰੀ ਸ਼ਰੀਫ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਇਹ ਪਤਾ ਹੋਵੇ ਕਿ ਅੱਤਵਾਦ ਅਤੇ ਮੌਜੂਦਾ ਹਾਲਾਤਾਂ ਲਈ ਅਸਲ ‘ਚ ਕੌਣ ਜ਼ਿੰਮੇਵਾਰ ਹੈ। ਉਨਾਂ ਸਵਾਲ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਅਲਗ ਥਲੱਗ ਕਰਨ ਦੀ ਅਗਵਾਈ ਕਿਸ ਨੇ ਕੀਤੀ ਹੈ ਅਤੇ ਪਾਕਿਸਤਾਨ ਨੂੰ ਇਸ ਸਥਿਤੀ ‘ਤੇ ਕਿਸ ਨੇ ਪਹੁੰਚਾਇਆ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਵੀ ਪਾਕਿਸਤਾਨ ਦੇ ਬਿਆਨਾਂ ਨੂੰ ਕਾਸ ਤਵੱਕੋ ਨਹੀਂ ਦਿੰਦਾ ਹੇ।ਅਸਲ ‘ਚ ਇੰਨਾਂ ਸਵਾਲਾਂ ਦੇ ਜਵਾਬ ਪਾਕਿਸਤਾਨੀ ਇਕਾਈਆਂ ਨੂੰ ਦੇਣ ਦੀ ਲੋੜ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਸ੍ਰੀ ਸ਼ਰੀਫ ਦੇ ਇਸ ਤਾਜ਼ਾ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਸ਼ੁਰੂ ਤੋਂ ਹੀ ਸਹੀ ਕਹਿ ਰਿਹਾ ਸੀ ਅਤੇ ਹੁਣ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਮੁਬੰਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ।