ਪੱਛਮੀ ਬੰਗਾਲ: ਪੰਚਾਇਤੀ ਚੋਣਾਂ ਲਈ 568 ਬੂਥਾਂ ‘ਤੇ ਮੁੜ ਪੋਲਿੰਗ 

ਪੱਛਮੀ ਬੰਗਾਲ ‘ਚ ਪੰਚਾਇਤੀ ਚੋਣਾਂ ਲਈ ਅੱਜ 19 ਜ਼ਿਿਲ੍ਹਆਂ ਦੇ 568 ਬੂਥਾਂ ‘ਤੇ ਮੁੜ ਪੋਲਿੰਗ ਹੋ ਰਹੀ ਹੈ।ਅੱਜ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹਿਣਗੀਆਂ।
ਦੱਸਣਯੋਗ ਹੈ ਕਿ ਇੰਨਾਂ ਖੇਤਰਾਂ ‘ਚ ਹਿੰਸਾਤਕਮ ਘਟਨਾਵਾਂ ਦੇ ਮੱਦੇਨਜ਼ਰ ਸੂਬਾ ਚੋਣ ਕਮਿਸ਼ਨ ਵੱਲੋਂ ਦੁਬਾਰਾ ਪੋਲਿੰਗ ਦਾ ਫ਼ੈਸਲਾ ਲਿਆ ਗਿਆ ਸੀ।ਚੋਣਾਂ ਦੌਰਾਨ ਹੋਈ ਹਿੰਸਾ ‘ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 43 ਜ਼ਖਮੀ ਹੋਏ ਸਨ।
ਅੱਜ ਜਿੱਥੇ ਵੋਟਾਂ ਪੈ ਰਹੀਆਂ ਹਨ ਉਸ ‘ਚ ਮੁਰਸ਼ੀਦਾਬਾਦ ‘ਚ 63, ਕੋਚਬੇਹਰ ‘ਚ 52, ਪੱਛਮੀ ਮਿਦਨਾਪੁਰ ‘ਚ 28 ਅਤੇ ਹੁਗਲੀ ‘ਚ 10 ਬੂਥ ਸ਼ਾਮਿਲ ਹਨ।
ਵੋਟਾਂ ਦੀ ਗਿਣਤੀ ਆਉਂਦੇ ਕੱਲ੍ਹ ਕੀਤੀ ਜਾਵੇਗੀ।