ਭਾਰਤ ਨੇ ਨੇਪਾਲ ਲਈ 18.07 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਕੀਤੀ ਜਾਰੀ

ਭਾਰਤ ਨੇ ਨੇਪਾਲ ‘ਚ ਬਾਗਮਤੀ , ਲਾਲਬਾਕਿਆ ਅਤੇ ਕਮਲਾ ਨਦੀ ‘ਤੇ ਬੰਨ੍ਹ ਬਣਾਉਣ ਦੇ ਨਿਰਮਾਣ ਕਾਰਜਾਂ  ਅਤੇ ਨਦੀ ਸਿਖਲਾਈ ਲਈ 18.07 ਕਰੋੜ ਨੇਪਾਲੀ ਰੁਪਏ ਦੀ ਮਦਦ ਰਾਸ਼ੀ ਜਾਰੀ ਕੀਤੀ ਹੈ।ਨੇਪਾਲ ‘ਚ ਭਾਰਤੀ ਸਫੀਰ ਮਨਜੀਵ ਸਿੰਘ ਪੁਰੀ ਨੇ ਇਸ ਚੈੱਕ ਨੂੰ ਬੀਤੇ ਦਿਨ ਨੇਪਾਲ ਦੇ ਊਰਜਾ, ਸਿੰਚਾਈ ਅਤੇ ਜਲ ਸਰੋਤ ਮੰਤਰੀ ਦੇ ਸਕੱਤਰ ਡਾ.ਸੰਜੈ ਸ਼ਰਮਾਂ ਨੂੰ ਕਾਠਮੰਡੂ ਵਿਖੇ ਸੌਂਪਿਆ।ਇਸ ਮੌਕੇ ਊਰਜਾ, ਸਿੰਚਾਈ ਅਤੇ ਜਲ ਸਰੋਤ ਮੰਤਰੀ ਬਰਸ਼ਾ ਮਾਨ ਪੁਨ ਵੀ ਮੌਜੂਦ ਸਨ।
ਇੰਨਾਂ ਨਦੀਆਂ ‘ਤੇ ਨਦੀਆਂ ਦੀ ਸਿਖਲਾਈ ਅਤੇ ਬੰਨ੍ਹ ਨਿਰਮਾਣ ਦਾ ਉਦੇਸ਼ ਹੜ੍ਹਾਂ ‘ਤੇ ਨਿਯੰਤਰਣ ਪਾਉਣਾ ਅਤੇ ਜਲ ਸਰੋਤ ਪ੍ਰਬੰਧਨ ਕਰਨਾ ਹੈ ਤਾਂ ਜੋ ਭਾਰਤ ਅਤੇ ਨੇਪਾਲ ਦੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਪਹੁੰਚ ਸਕੇ।
ਦੱਸਣਯੋਗ ਹੈ ਕਿ ਸਾਲ 2008 ਤੋਂ ਭਾਰਤ ਸਰਕਾਰ 4.68 ਬਿਲੀਅਨ ਨੇਪਾਲੀ ਰੁਪਏ ਇਸ ਕਾਰਜ ਲਈ ਨੇਪਾਲ ਨੂੰ ਦੇ ਚੁੱਕੀ ਹੈ ਅਤੇ ਭਾਰਤ ਨੇ ਭਵਿੱਖ ‘ਚ ਵੀ ਨੇਪਾਲ ਨਾਲ ਇਸ ਸਬੰਧੀ ਮਦਦ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ।