ਵਾਰਾਨਸੀ :ਨਿਰਮਾਣ ਅਧੀਨ ਫਲਾਈ ਓਵਰ ਦੀ ਇੱਕ ਸਿੱਲੀ ਡਿੱਗਣ ਨਾਲ 18 ਮੌਤਾਂ, 4 ਅਧਿਕਾਰੀ ਮੁਅੱਤਲ

ਉੱਤਰ ਪ੍ਰਦੇਸ਼ ‘ਚ ਵਾਰਨਸੀ ਵਿਖੇ ਬੀਤੀ ਸ਼ਾਮ ਇੱਕ ਨਿਰਮਾਣ ਅਧੀਨ ਫਾਲਈ ਓਵਰ ਦੀ ਸਪੈਨ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 12 ਦੇ ਕਰੀਬ ਜ਼ਖਮੀ ਹੋ ਗਏ।ਕਈ ਵਾਹਨ ਵੀ ਸਪੈਨ ਹੇਠ ਦੱਬੇ ਗਏ ਹਨ।
ਇਸ ਹਾਦਸੇ ਤੋਂ ਤੁਰੰਤ ਬਾਅਦ ਯੂ.ਪੀ. ਬਿੈਜ ਕਾਰਪੋਰੇਸ਼ਨ ਦੇ ਮੁੱਖ ਪ੍ਰੋਜੈਕਟ ਮੈਨੇਜਰ ਸਮੇਤ 4 ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਯੋਗੀ ਅੱਦਿਿਤਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।ਬਤਿੀ ਰਾਤ ਸ੍ਰੀ ਯੋਗੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਸਪਤਾਲ ‘ਚ ਜ਼ਖਮੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਹਾਦਸੇ ਦੀ ਜਾਂਚ ਲਈ ਇੱਕ 3 ਮੈਂਬਰੀ ਉੱਚ ਸ਼ਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਖੇਤੀਬਾੜੀ ਉਤਪਾਦਨ ਕਮਿਸ਼ਨਰ ਆਰ.ਪੀ.ਸਿੰਘ. ਕਰਨਗੇ। ਇਸ ਕਮੇਟੀ ਨੂੰ 48 ਘੰਟਿਆਂ ‘ਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਵੱਲੋਂ ਵੀ ਇਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਇਸ ਹਾਦਸੇ ਪਿੱਛੇ ਤਕਨੀਕੀ ਕਾਰਨਾਂ ਦੀ ਜਾਂਚ ਕਰੇਗੀ ਅਤੇ ਨਾਲ ਹੀ ਉਨਾਂ ਨੇ ਯੂ.ਪੀ. ਬ੍ਰਿਜ਼ ਕਾਰਪੋਰੇਸ਼ਨ ਵੱਲੋਂ ਲਾਗੂ ਕੀਤੇ ਜਾ ਰਹੇ ਸਾਰੇ ਪ੍ਰੋਜੈਕਟਾਂ ‘ਚ ਸੁਰੱਖਿਆ ਦੇ ਉਪਾਅ ਯਕੀਨੀ ਬਣਾਉਣ ਲਈ ਸੁਰੱਖਿਆ ਆਡਿਟ ਸੈੱਲ ਦੀ ਸਥਾਪਨਾ ਦਾ ਵੀ ਐਲਾਨ ਕੀਤਾ ਹੈ।
ਬੀਤੀ ਰਾਤ ਤੱਕ ਰਾਹਤ ਕਾਰਜਾਂ ਲਈ ਐਨ.ਡੀ.ਆਰ.ਐਫ ਦੀ 7 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਸ ‘ਚ ਲਗਭਗ 325 ਰਾਹਤ ਕਰਮੀ ਸ਼ਾਮਿਲ ਸਨ ।