ਸ਼ਸ਼ਾਂਕ ਮਨੋਹਰ ਦੂਜੀ ਵਾਰ ਆਈ.ਸੀ.ਸੀ. ਦੇ ਚੈਅਰਮੈਨ ਵੱਜੋਂ ਨਿਭਾਉਣਗੇ ਸੇਵਾ

ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਸ਼ਸ਼ਾਂਕ ਮਨੋਹਰ ਦੂਜੀ ਵਾਰ ਦੋ ਸਾਲਾਂ ਲਈ ਆਈ.ਸੀ.ਸੀ. ਦੇ ਚੈਅਰਮੈਨ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।ਉਨਾਂ ਦੀ ਚੋਣ ਗਵਰਨਿੰਗ ਬਾਡੀ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਹੈ।
ਸ੍ਰੀ ਮਨੋਹਰ 2016 ‘ਚ ਪਹਿਲੇ ਸੁਤੰਤਰ ਆਈ.ਸੀ.ਸੀ. ਦੇ ਚੈਅਰਮੈਨ ਬਣੇ ਸੀ।ਚੋਣ ਪ੍ਰਕ੍ਰਿਆ ਅਨੁਸਾਰ, ਆਈ.ਸੀ.ਸੀ. ਦੇ ਨਿਦੇਸ਼ਕਾਂ ਨੂੰ 1-1 ਉਮੀਦਵਾਰ ਨਾਮਜ਼ਦ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਉਮੀਦਵਾਰ ਮੌਜੂਦਾ ਜਾਂ ਫਿਰ ਸਾਬਕਾ ਆਈ.ਸੀ.ਸੀ. ਨਿਦੇਸ਼ਕ ਹੋ ਸਕਦਾ ਸੀ।ਨਾਮਜ਼ਦ ਉਮੀਦਵਾਰ ਦੋ ਜਾਂ ਇਸ ਤੋਂ ਵੱਧ ਨਿਦੇਸ਼ਕਾਂ ਦੇ ਸਮਰਥਨ ਮਿਲਣ ਤੋਂ ਬਾਅਧ ਹੀ ਚੋਣ ਲੜਣ ਦੇ ਯੋਗ ਹੋ ਸਕਦੇ ਸਨ।ਹਾਲਾਂਕਿ ਸ੍ਰੀ ਮਨੋਹਰ ਨੂੰ ਹੀ ਇਸ ਅਹੁਦੇ ਲਈ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ। ਸੁਤੰਤਰ ਆਡਿਟ ਕਮੇਟੀ ਦੇ ਚੈਅਰਮੈਨ ਐਡਵਰਡ ਕੁਇਨਲੈਨ , ਜੋ ਕਿ ਸਾਰੀ ਚੋਣ ਪ੍ਰਕ੍ਰਿਆ ਨੂੰ ਵੇਖ ਰਹੇ ਹਨ ਨੇ ਐਲਾਨ ਕੀਤਾ ਹੈ ਕਿ ਚੋਣ ਪ੍ਰਕ੍ਰਿਆ ਮੁਕੰਮਲ ਹੋ ਗਈ ਹੈ ਅਤੇ ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਹੀ ਇਸ ਅਹੁਦੇ ਲਈ ਸਫਲ ਉਮੀਦਵਾਰ ਹਨ।