ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਗਾਜ਼ਾ-ਇਜ਼ਰਾਇਲ ਸਰਹੱਦ ‘ਤੇ ਵਾਪਰੀਆਂ ਹਿੰਸਾਤਮਕ ਘਟਨਾਵਾਂ ਸਬੰਧੀ ਕੀਤੀ ਚਰਚਾ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਗਾਜ਼ਾ-ਇਜ਼ਾਰੲਲਿ ਸਰਹੱਦ’ਤੇ ਵਾਪਰੀਆਂ ਹਿੰਸਾਤਮਕ ਘਟਨਾਵਾਂ ਦੇ ਮੱਦੇਨਜ਼ਰ ਬੀਤੀ ਰਾਤ ਇੱਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ।ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁੱਟਰਸ ਨੇ ਇਕ ਟਵੀਟ ਸੰਦੇਸ਼ ਰਾਹੀਂ ਗਾਜ਼ਾ ਪੱਟੀ ‘ਤੇ ਵਾਪਰੀਆਂ ਹਿੰਸਕ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ ਾਂਕਿਹਾ ਕਿ ਦੋਵਾਂ ਪਾਸਿਆਂ ਤੋਂ ਕੁੱਝ ਅਜਿਹਾ ਨਾ ਕੀਤਾ ਜਾਵੇ ਜਿਸ ਨਾਲ ਜਾਨ ਤੇ ਮਾਲ ਦਾ ਨੁਕਸਾਨ ਹੋਵੇ।
ਇਸ ਹੰਗਾਮੀ ਦਾ ਬੈਠਕ ਦਾ ਆਯੋਜਨ ਕੁਵੈਤ ਦੇ ਸੱਦੇ ‘ਤੇ ਕੀਤਾ ਗਿਆ।