ਐਨ.ਜੀ.ਟੀ. ਨੇ ਪਹਾੜੀ ਰਾਜਾਂ ‘ਚ ਵਾਰ-ਵਾਰ ਜੰਗਲਾਂ ‘ਚ ਲੱਗ ਰਹੀ ਅੱਗ ਦੇ ਮੁੱਦੇ ‘ਤੇ ਪ੍ਰਗਟ ਕੀਤੀ ਚਿੰਤਾ

ਨੈਸ਼ਨਲ ਗ੍ਰੀਨ ਟਰਬਿਊਨਲ, ਐਨ.ਜੀ.ਟੀ. ਨੇ ਪਹਾੜੀ ਰਾਜਾਂ ‘ਚ ਜੰਗਲਾਂ ‘ਚ ਵਾਰ-ਵਾਰ ਅੱਗ ਲੱਗਣ ਦੇ ਮੁੱਦੇ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਘਟਨਾਵਾਂ ‘ਤੇ ਨਿਯੰਤਰਣ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਉਸ ਨੂੰ ਸੂਚਿਤ ਕੀਤਾ ਜਾਵੇ।
ਐਨ.ਜੀ.ਟੀ. ਦੇ ਕਾਰਜਕਾਰੀ ਚੇਅਰਪਰਸਨ ਜਾਵੇਦ ਰਹੀਮ ਦੀ ਅਗਵਾਈ ਵਾਲੀ ਬੈਂਚ ਨੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਅਤੇ ਨਾਲ ਹੀ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਸਿੱਕਮ, ਜੰਮੂ-ਕਸ਼ਮੀਰ ਅਤੇ ਪੱਛਮੀ ਬੰਗਾਲ ਰਾਜਾਂ ਨੂੰ ਇਸ ਮਾਮਲੇ ‘ਚ ਆਪਣੀ ਦਲੀਲ ਦੇਣ ਲਈ ਕਿਹਾ ਹੈ।ਐਨ.ਜੀ.ਟੀ. ਨੇ ਇੰਨਾਂ ਪਹਾੜੀ ਰਾਜਾਂ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਜੰਗਲਾਂ ‘ਚ ਅੱਗ ਲੱਗਣ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਜਾਂ ਉਪਾਵਾਂ ਸਬੰਧੀ ਇਕ ਹਲਫਨਾਮਾ ਦਾਇਰ ਕੀਤਾ ਜਾਵੇ।
ਇਸ ਮਾਮਲੇ ਦੀ ਆਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।