ਭਾਰਤ ਨੇ ਆਜ਼ਾਦ ਜੰਮੂ-ਕਸ਼ਮੀਰ ਅੰਤਰਿਮ ਸੰਵਿਧਾਨ (13ਵੇਂ ਸੰਸ਼ੋਧਨ) ਐਕਟ 2018 ਖਿਲਾਫ ਪਾਸਿਕਤਾਨ ਦਾ ਕੀਤਾ ਵਿਰੋਧ

ਭਾਰਤ ਨੇ ਕਥਿਤ ਆਜ਼ਾਦ ਜੰਮੂ-ਕਸ਼ਮੀਰ ਅੰਤਰਿਮ ਸੰਵਿਧਾਨ (13ਵੇਂ ਸੰਸ਼ੋਧਨ) ਐਕਟ 2018 ਖਿਲਾਫ ਆਪਣੇ ਕੂਟਨੀਤਕ ਚੈਨਲਾਂ ਰਾਂਹੀ ਜ਼ੋਰਦਾਰ ਢੰਗ ਨਾਲ ਪਾਕਿਸਤਾਨ ਦਾ ਵਿਰੋਧ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਹੈ ਇਹ ਸਾਫ ਤੌਰ ‘ਤੇ ਸਪਸ਼ੱਟ ਹੈ ਕਿ ਜੰਮੂ-ਕਸ਼ਮੀਰ ਦਾ ਪੂਰਾ ਖੇਤਰ ਜਿਸ ‘ਚ ਕਥਿਤ ਆਜ਼ਾਦ ਜੰਮੂ-ਕਸ਼ਮੀਰ ਵੀ ਸ਼ਾਮਿਲ ਹੈ ਭਾਰਤ ਦਾ ਅਣਿਖੜਵਾਂ ਹਿੱਸਾ ਹੈ।
ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਜ਼ਬਰਦਸਤੀ ਅਤੇ ਗ਼ੈਰ ਕਾਨੂੰਨੀ ਕਬਜ਼ੇ ਹੇਠ ਕਿਸੇ ਵੀ ਇਲਾਕੇ ਦੇ ਕਿਸੇ ਵੀ ਹਿੱਸੇ ਦੀ ਸਥਿਤੀ ਨੂੰ ਬਦਲਣ ਦੀ ਕਾਰਵਾਈ ਦਾ ਆਧਾਰ ਕਾਨੂੰਨੀ ਨਹੀਂ ਹੈ ਅਤੇ ਨਾ ਹੀ ਸਵਿਕਾਰਯੋਗ ਹੈ।ਬਿਆਨ ‘ਚ ਕਿਹਾ ਗਿਆ ਹੈ ਕਿ ਕਬਜ਼ੇ ਵਾਲੇ ਖੇਤਰ ਦੀ ਸਥਿਤੀ ਨੂੰ ਬਦਲਣ ਦੀ ਬਜਾਏ ਪਾਕਿਸਤਾਨ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਕੀਤੇ ਕਬਜੇ ਵਾਲੇ ਖੇਤਰਾਂ ਨੂੰ ਤੁਰੰਤ ਕਾਲੀ ਕਰਨਾ ਚਾਹੀਦਾ ਹੈ।