ਅਪ੍ਰੈਲ ਮਹੀਨੇ ਉਦਯੋਗਿਕ ਉਤਪਾਦਨ ‘ਚ 4.9% ਦਾ ਹੋਇਆ ਵਾਧਾ, ਨਿਰਮਾਣ ਅਤੇ ਖਨਨ ਸੈਕਟਰ ‘ਚ ਹੋਏ ਬਹਿਤਰ ਸੁਧਾਰ ਦਾ ਨਤੀਜਾ

ਅਪ੍ਰੈਲ ‘ਚ ਉਦਯੋਗਿਕ ਉਤਪਾਦਨ ‘ਚ 4.9% ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਨਿਰਮਾਣ ਅਤੇ ਖਨਨ ਖੇਤਰਾਂ ‘ਚ ਬਹਿਤਰ ਸੁਧਾਰ ਦਾ ਨਤੀਜਾ ਹੈ। ਇਸ ਦੇ ਨਾਲ ਹੀ ਪੂਜੀਗਤ ਸਾਮਾਨ ਦੀ ਮਜ਼ਬੂਤੀ ‘ਚ ਹੋਏ ਵਾਧੇ ਦਾ ਵੀ ਹਿੱਸਾ ਹੈ।
ਉਦਯੋਗਿਕ ਵਾਧਾ ਜੋ ਕਿ ਉਦਯੋਗਿਕ ਉਤਪਾਦਨ ਸੂਚਕ ਅੰਕ ਦੇ ਆਧਾਰ ‘ਤੇ ਪਿਛਲੇ ਸਾਲ ਅਪ੍ਰੈਲ ਮਹੀਨੇ 3.2 % ਸੀ।ਇਸ ਸਾਲ ਮਾਰਚ ਮਹੀਨੇ ‘ਚ ਆਈ.ਪੀ.ਪੀ. ਅੰਦਾਜ਼ਨ 4.4% ਤੌਨ ਵੱਧ ਕੇ 4.6% ਹੋ ਗਈ ਹੈ।
ਕੇਂਦਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਰਮਾਣ ਖੇਤਰ ਜੋ ਕਿ ਸੂਚਕ ਅੰਕ ਦਾ 77% ਹਿੱਸਾ ਹੈ, ‘ਚ ਇਸ ਸਾਲ ਅਪ੍ਰੈਲ ਮਹੀਨੇ 5.2 % ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 2.9% ਵੱਧ ਹੈ।ਇਸੇ ਤਰ੍ਹਾਂ ਹੀ ਖਨਨ ਖੇਤਰ ‘ਚ 5.1% ਦਾ ਵਾਧਾ ਹੋਇਆ ਹੈ।