ਅਮਰੀਕੀ ਫੌਜੀ ਮੌਜੂਦਗੀ ਪੂਰਬੀ ਏਸ਼ੀਆ ਦੀ ਸੁਰੱਖਿਆ ਲਈ ਮਹੱਤਵਪੂਰਨ: ਜਾਪਾਨ

ਜਾਪਾਨ ਦੇ ਰੱਖਿਆ ਮੰਤਰੀ ਸੁਨੌਰੀ ਓਨੋਦੇਰਾ ਨੇ ਦੱਖਣੀ ਕੋਰੀਆ ‘ਚ ਅਮਰੀਕੀ ਫੌਜੀ ਮੌਜੂਦਗੀ ਅਤੇ ਸੰਯੁਕਤ ਜੰਗੀ ਕਿਵਾਇਦਾਂ ਨੂੰ ਪੂਰਬੀ ਏਸ਼ੀਆ ਦੀ ਸੁਰੱਖਿਆ ਲਈ ਮਹੱਤਵਪੂਰਨ ਦੱਸਿਆ ਹੈ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਇੰਨਾਂ ਸੰਯੁਕਤ ਜੰਗੀ ਮਸ਼ਕਾਂ ਦੇ ਮੁੱਦੇ ‘ਤੇ ਜਾਪਾਨ, ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਆਪਸੀ ਸਮਝ ਦੀ ਲੋੜ ਹੈ। ਜਾਪਾਨੀ ਰੱਖਿਆ ਮੰਤਰੀ ਦਾ ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਦੱਖਣੀ ਕੋਰੀਆ ਨਾਲ ਸੰਯੁਕਤ ਜੰਗੀ ਮਸ਼ਕਾਂ ਨੂੰ ਖ਼ਤਮ ਕਰਨ ਦੇ ਐਲਾਨ ਤੋਂ ਬਾਅਧ ਆਇਆ ਹੈ।
ਸ੍ਰੀ ਓਨੋਦੇਰਾ ਨੇ ਕਿਹਾ ਹੈ ਕਿ ਉਹ ਅਮਰੀਕਾ ਨਾਲ ਆਪਣੇ ਸੰਯੁਕਤ ਫੌਜੀ ਅਭਿਆਸ ਜਾਰੀ ਰੱਖੇਗਾ।