ਅਮਰੀਕੀ ਸਰਕਾਰ ਨੇ ਭਾਰਤੀ ਫੌਜ ਨੂੰ 93 ਕਰੋੜ ਡਾਲਰ ਦੀ ਕੀਮਤ ਦੇ 6 ਲੜਾਕੂ ਏ.ਐਚ. 64-ਈ ਅਪਾਚੇ ਹੈਲੀਕਾਪਟਰ ਵੇਚਣ ਦੇ ਸਮਝੌਤੇ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੀਤੀ ਰਾਤ ਕਿਹਾ ਹੈ ਕਿ ਅਮਰੀਕੀ ਸਰਕਾਰ ਨੇ ਭਾਰਤੀ ਫੌਜ ਨੂੰ 93 ਕਰੋੜ ਡਾਲਰ ਦੀ ਕੀਮਤ ਦੇ 6 ਲੜਾਕੂ ਏ.ਐਚ. 64-ਈ ਅਪਾਚੇ ਹੈਲੀਕਾਪਟਰ ਵੇਚਣ ਦੇ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ਨੂੰ ਯੂ.ਐਸ. ਕਾਂਗਰਸ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ ਅਤੇ ਜੇਕਰ ਕੋਈ ਵੀ ਅਮਰੀਕੀ ਕਾਨੂੰਨਸਾਜ਼ ਇਸ ‘ਤੇ ਇਤਰਾਜ਼ ਨਹੀਂ ਉਠਾਉਂਦਾ ਹੈ ਤਾਂ ਇਹ ਇਕਰਾਰ ਅੱਗਲੇ ਪੜਾਅ ਵੱਲ ਵਧੇਗਾ।
ਬੋਇੰਗ ਅਤੇ ਭਾਰਤੀ ਹਿੱਸੇਦਾਰ ਟਾਟਾ ਨੇ ਭਾਰਤ ‘ਚ ਇਕ ਪਲਾਂਟ ‘ਚ ਅਪਾਚੇ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਬੀਤੀ ਰਾਤ ਦੀ ਮਨਜ਼ੂਰੀ ਨਾਲ ਯੂ.ਐਸ. ਨਿਰਮਾਤਾਵਾਂ ਵੱਲੋਂ ਸਿੱਧੇ ਤੌਰ ‘ਤੇ ਬਣੇ ਬਣਾਏ ਉਤਪਾਦਾਂ ਦੀ ਵਿਕਰੀ ਦੀ ਚਿੰਤਾ ਪ੍ਰਗਟਾਈ ਗਈ ਹੈ।
ਹਵਾਈ ਜਹਾਜ਼ ਤੋਂ ਇਲਾਵਾ ਇਸ ਇਕਰਾਰਨਾਮੇ ਤਹਿਤ ਨਾਈਟ ਵੀਜ਼ਨ ਸੈਂਸਰ, ਜੀਪੀਐਸ ਡਾਈਡੈਂਸ ਅਤੇ ਹੋਰ ਯੰਤਰਾਂ ਦੀ ਵਿਕਰੀ ਸ਼ਾਮਿਲ ਹੈ।