ਆਈ.ਸੀ.ਟੀ. ‘ਤੇ ਅੰਤਰਰਾਸ਼ਟਰੀ ਸੰਮੇਲਨ 17 ਜੂਨ ਤੋਂ ਕਾਠਮੰਡੂ ‘ਚ ਹੋਵੇਗਾ ਆਯੋਜਿਤ

ਸੂਚਨਾ ਅਤੇ ਸੰਚਾਰ ਤਕਨਾਲੋਜੀ, ਆਈ.ਸੀ.ਟੀ. ‘ਤੇ ਇੱਕ ਅੰਤਰਰਾਸ਼ਟਰੀ ਸੰਮੇਲਨ 17 ਜੂਨ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸ਼ੁਰੂ ਹੋਣ ਜਾ ਰਿਹਾ ਹੈ।ਦੋ ਦਿੲਨਾਂ ਦੇ ਇਸ ਸੰਮੇਲਨ ਦਾ ਵਿਸ਼ਾ- “ਸਮਾਰਟ ਸਮਾਜ ਲਈ ਸਥਾਈ ਵਿਕਾਸ ਟੀਚੇ” ਹੈ।
ਇਸ ਸੰਮੇਲਨ ਦਾ ਆਯੋਜਨ ਫੈਡਰੇਸ਼ਨ ਆਫ਼ ਕੰਪਿਊਟਰ ਐਸੋਸੀਏਸ਼ਨ ਨੇਪਾਲ ਵੱਲੋਂ ਕੀਤਾ ਜਾ ਰਿਹਾ ਹੈ।ਆਯੋਜਕਾਂ ਅਨੁਸਾਰ ਜਾਪਾਨ, ਚੀਨ, ਕੋਰੀਆ, ਭਾਰਤ ਅਤੇ ਨੇਪਾਲ ਦੇ ਲਗਭਗ 500 ਡੈਲੀਗੇਟ ਇਸ ਕਾਨਫਰੰਸ ‘ਚ ਸ਼ਿਰਕਤ ਕਰਨਗੇ।