ਉਮਾਖਾਨੋਵ ਯਾਦਗਾਰੀ ਟੂਰਨਾਮੈਂਟ: ਭਾਰਤ ਨੇ 1 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ

ਮੁੱਕੇਬਾਜ਼ੀ ‘ਚ ਰੂਸ ‘ਚ ਚੱਲ ਰਹੇ ਉਮਾਖਾਨੋਵ ਯਾਦਗਾਰੀ ਟੂਰਨਾਮੈਂਟ ‘ਚ ਬੀਤੇ ਦਿਨ ਭਾਰਤੀ ਮੁੱਕੇਬਾਜ਼ਾਂ ਨੇ 1 ਸੋਨ ਅਤੇ 2 ਚਾਂਦੀ ਦੇ ਤਗਮੇ ਦੇਸ਼ ਦੇ ਨਾਂਅ ਕੀਤੇ।
ਸਵੀਟੀ ਬੂਰਾ ਨੇ ਮਹਿਲਾ 75 ਕਿ.ਗ੍ਰਾ. ਵਰਗ ‘ਚ ਸਥਾਨਕ ਮੁੱਕੇਬਾਜ਼ ਅੰਨਾ ਅੰਨਫਿਨੋਗਨੋਵਾ ਨੂੰ ਫਾਈਨਲ ‘ਚ ਮਾਤ ਦੇ ਕੇ ਸੋਨ ਤਗਮਾ ਜਿੱਤਿਆ।
ਪੁਰਸ਼ ਵਰਗ ‘ਚ ਬ੍ਰਿਜੇਸ਼ ਯਾਦਵ ਨੂੰ 81 ਕਿ.ਗ੍ਰਾ. ਅਤੇ ਵਿਰੇਂਦਰ ਕੁਮਾਰ ਨੂੰ 91 ਕਿ.ਗ੍ਰਾ. ਭਾਰ ਵਰਗ ‘ਚ ਫਾਈਨਲ ‘ਚ ਖੁੰਝਦਿਆਂ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਭਾਰਤ ਇਸ ਟੂਰਨਾਮੈਂਟ ‘ਚ 4 ਕਾਂਸੇ ਦੇ ਤਗਮੇ ਜਿੱਤ ਚੁੱਕਾ ਹੈ।