ਜੰਮੂ-ਕਸ਼ਮੀਰ:ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ ‘ਚ 4 ਬੀ.ਐਸ.ਐਫ. ਜਵਾਨ ਵੀਰਗਤੀ ਨੂੰ ਪ੍ਰਾਪਤ

ਜੰਮੂ-ਕਸ਼ਮੀਰ ‘ਚ ਬੀਤੀ ਰਾਤ ਨੂੰ ਸਾਂਬਾ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਸਰੱਹਦ ‘ਤੇ ਪਾਕਿਸਤਾਨੀ ਫੌਜਾਂ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਸਹਾਇਕ ਕਮਾਂਡੈਂਟ ਸਮੇਤ ਸਰਹੱਦੀ ਸੁਰੱਖਿਆ ਫੋਰਸ ਦੇ 4 ਜਵਾਨ ਸ਼ਹੀਦ ਹੋ ਗਏ।
ਬੀ.ਐਸ.ਐਫ. ਦੇ ਸੂਤਰਾਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਪਾਕਿ ਫੌਜਾਂ ਨੇ ਰਾਮਗੜ੍ਹ ਸੈਕਟਰ ਦੀਆਂ ਚਮਲੀਅਲ ਅਤੇ ਨਾਰਾਇਣਪੁਰ ਦੀਆਂ ਬੀ.ਐਸ.ਐਫ. ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ।ਇਸ ਗੋਲੀਬਾਰੀ ‘ਚ ਭਾਰਤੀ ਚੌਕੀਆਂ ‘ਤੇ ਤੈਨਾਤ 4 ਜਵਾਨ ਸ਼ਹੀਦ ਹੋ ਗਏ ਅਤੇ ਕੁੱਝ ਜ਼ਖਮੀ ਵੀ ਹੋ ਗਏ। ਭਾਰਤੀ ਸੈਨਿਕਾਂ ਵੱਲੋਂ ਵੀ ਢੁਕਵੀਂ ਕਾਰਵਾਈ ਕੀਤੀ ਗਈ ਅਤੇ ਦੋਵਾਂ ਧਿਰਾਂ ਦਰਮਿਆਨ ਲਗਾਤਾਰ ਤੜਕਸਾਰ 2 ਵਜੇ ਤੱਕ ਗੋਲੀਬਾਰੀ ਹੁੰਦੀ ਰਹੀ।