ਪੀਐਮ ਮੋਦੀ 24 ਜੂਨ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਂਹੀ ਆਪਣੇ ਵਿਚਾਰ ਕਰਨਗੇ ਸਾਂਝੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਆਕਾਸ਼ਵਾਣੀ ਦੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਰਾਂਹੀ ਦੇਸ਼-ਵਿਦੇਸ਼ ‘ਚ ਬੈਠੇ ਭਾਰਤੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ 45ਵਾਂ ਸ਼ੁਮਾਰਾ ਹੋਵੇਗਾ।ਇਕ ਟਵੀਟ ਸੰਦੇਸ਼ ਰਾਂ੍ਹੀ ਪੀਐਮ ਮੋਦੀ ਨੇ ਕਿਹਾ ਕਿ ਲੋਕ ਨਰਿੰਦਰ ਮੋਦੀ ਐਪ, ਮਾਈ ਗੋਵ ਓਪਨ ਫੋਰਮ ਰਾਂਹੀ ਆਪਣੇ ਵਿਚਾਰਾਂ ਅਤੇ ਸੁਝਾਵਾਂ ਦੀ ਸ਼ਾਂਝ ਪਾ ਸਕਦੇ ਹਨ।
ਇਸ ਤੋਂ ਇਲਾਵਾ ਲੋਕ 1800-11-7800 ਡਾਇਲ ਕਰਕੇ ਹਿੰਦੀ ਜਾਂ ਅੰਗ੍ਰੇਜੀ ‘ਚ ਆਪਣਾ ਸੰਦੇਸ਼ ਰਿਕਾਰਡ ਕਰ ਸਕਦੇ ਹਨ।