ਬੁਰੇ ਕਰਜੇ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਦੇ ਗਵਰਨਰ ਨੇ ਜਨਤਕ ਸੈਕਟਰ ਦੇ ਬੈਂਕਾਂ ਦੀ ਨਿਗਰਾਨੀ ਲਈ ਵਧੇਰੇ ਸ਼ਕਤੀਆਂ ਦੀ ਕੀਤੀ ਮੰਗ

ਸਰਕਾਰੀ ਅਦਾਇਗੀਦਾਰਾਂ ਦੇ ਪਸੇ ਕਰਜੇ ਦੇ ਸਬੰਧ ‘ਚ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਜਨਤਕ ਸੈਕਟਰ ਦੇ ਬੈਂਕਾਂ ਦੀ ਨਿਗਰਾਨੀ ਕਰਨ ਲਈ ਉਸ ਨੂੰ ਹੋਰ ਸ਼ਕਤੀਆਂ ਦੀ ਲੋੜ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਵਿੱਤ ਸਬੰਧੀ ਸੰਸਦੀ ਸਥਾਈ ਕਮੇਟੀ ਅੱਗੇ ਪੇਸ਼ ਹੁੰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਸੂਤਰਾਂ ਅਨੁਸਾਰ ਇਸ ਬੈਠਕ ਦੌਰਾਨ ਗਵਰਨਰ ਪਟੇਲ ਨੂੰ ਫਸੇ ਕਰਜੇ, ਬੈਂਕ ਧੋਖਾਧੜੀ ਮਾਮਲਿਆਂ, ਨਕਦੀ ਘਾਟ ਅਤੇ ਹੋਰ ਕਈ ਮੁੱਦਿਆਂ ‘ਤੇ ਕਾਨੂੰਨਘਾੜਿਆਂ ਵੱਲੋਂ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਸੂਤਰਾਂ ਅਨੁਸਾਰ ਸ੍ਰੀ ਪਟੇਲ ਨੇ ਸੰਸਦੀ ਮੈਨਬਰਾਂ ਨੂੰ ਭਰੋਸਾ ਦਵਾਇਆ ਹੈ ਕਿ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਪੈਨਲ ਨੂੰ ਦੱਸਿਆ ਕਿ ਜਨਤਕ ਸੈਕਟਰ ਦੇ ਬੈਂਕਾਂ ਦੀ ਨਿਗਰਾਨੀ ਲਈ ਰਿਜ਼ਰਵ ਬੈਂਕ ਕੋਲ ਨਾਕਾਫੀ ਸ਼ਕਤੀਆਂ ਹਨ।