ਭਾਰਤ ਨੇ ਅਮਰੀਕਾ-ਉੱਤਰੀ ਕੋਰੀਆ ਸੰਮੇਲਨ ਦਾ ਕੀਤਾ ਸਵਾਗਤ; ਕਿਹਾ ਇਹ ਇੱਕ ਸਕਾਰਾਤਮਕ ਵਿਕਾਸ ਹੈ

ਭਾਰਤ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਸਿੰਗਾਪੁਰ ‘ਚ ਹੋਈ ਇਤਿਹਾਸਿਕ ਮਿਲਣੀ ਦਾ ਸਵਾਗਤ ਕੀਤਾ ਹੈ। ਵਿਦੇਸ਼ ਮਮਤਰਾਲੇ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਇੱਕ ਸਕਾਰਾਤਮਕ ਕਦਮ ਹੈ ਅਤੇ ਭਾਰਤ ਨੇ ਹਮੇਸ਼ਾ ਹੀ ਕੂਟਨੀਤਕ ਅਤੇ ਸੰਵਾਦ ਰਾਂਹੀ ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੇ ਸਾਰੇ ਯਤਨਾਂ ਦਾ ਸਮਰਥਨ ਕੀਤਾ ਹੈ।
ਭਾਰਤ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਸੰਮੇਲਨ ਦੇ ਨਤੀਜਿਆਂ ਨੂੰ ਅਮਲ ‘ਚ ਵੀ ਲਿਆਂਦਾ ਜਾਵੇਗਾ ਅਤੇ ਇਸ ਤਰ੍ਹਾਂ ਖੇਤਰ ‘ਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਦੀ ਰਾਹ ਤਿਆਰ ਹੋਵੇਗੀ।
ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਉਮੀਦ ਹੈ ਕਿ ਕੋਰੀਆਈ ਪ੍ਰਾਇਦੀਪ ਮਸਲੇ ਦੇ ਹੱਲ ਸਮੇਂ ਭਾਰਤ ਦੇ ਗੁਆਂਢ ‘ਚ ਫੈਲ ਰਹੇ ਪ੍ਰਮਾਣੂ ਪ੍ਰਸਾਰ ਸਬੰਧੀ ਭਾਰਤ ਦੀਆਂ ਚਿੰਤਾਵਾਂ ਨੂੰ ਧਿਆਨ ‘ਚ ਰੱਖਿਆ ਜਾਵੇਗਾ।