ਮਹਿਲਾ ਹਾਕੀ: ਸਪੇਨ ਨੇ ਭਾਰਤ ਨੂੰ 3-0 ਨਾਲ ਮਾਤ ਦੇ ਕੇ ਇਕਤਰਫਾ ਜਿੱਤ ਕੀਤੀ ਦਰਜ

ਮਹਿਲਾ ਹਾਕੀ ‘ਚ ਭਾਰਤ ਅਤੇ ਸਪੇਨ ਦਰਮਿਆਨ ਪੰਜ ਮੈਚਾਂ ਦੀ ਦੁਵੱਲੀ ਲੜੀ ਦੇ ਮੈਂਡਰਿਡ ਵਿਖੇ ਬੀਤੀ ਰਾਤ ਖੇਡੇ ਗਏ ਪਹਿਲੇ ਮੈਚ ‘ਚ ਸਪੇਨ ਨੇ ਇਕਤਰਫਾ ਜਿੱਤ ਦਰਜ ਕੀਤੀ।
ਸਪੇਨ ਨੇ ਭਾਰਤ ਨੂੰ 3-0 ਨਾਲ ਹਰਾਇਆ।ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਕੀਤਾ ਪਰ ਉਹ ਆਪਣੀ ਸਥਿਤੀ ਨੂੰ ਕਾਇਮ ਨਾ ਰੱਖ ਸਕੇ।ਇਸ ਜਿੱਤ ਨਾਲ ਸਪੇਨ ਨੇ ਲੜੀ ‘ਚ 1-0 ਨਾਲ ਬੜ੍ਹਤ ਕਾਇਮ ਕਰ ਲਈ ਹੈ। ਹੁਣ ਅਗਲਾ ਮੈਚ ਅੱਜ ਖੇਡਿਆ ਜਾਵੇਗਾ ਜੋ ਕਿ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਸ਼ੁਰੂ ਹੋਵੇਗਾ।
ਇਹ ਟੂਰਨਾਮੈਂਟ ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦੀਆਂ ਤਿਆਰੀਆਂ ਦਾ ਹੀ ਹਿੱਸਾ ਹੈ ਜੋ ਕਿ 21 ਜੁਲਾਈ ਨੂੰ ਲੰਡਨ ‘ਚ ਸ਼ੁਰੂ ਹੋਣ ਜਾ ਰਿਹਾ ਹੈ।