ਰਾਸ਼ਟਰਪਤੀ ਕੋਵਿੰਦ 16 ਜੂਨ ਤੋਂ ਗ੍ਰੀਸ, ਸੂਰੀਨਾਮ ਅਤੇ ਕਿਊਬਾ ਤਿੰਨ ਮੁਲਕਾਂ ਦੇ ਦੌਰੇ ‘ਤੇ ਹੋਣਗੇ 

ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਤੋਂ 22 ਜੂਨ ਤੱਕ ਤਿੰਨ ਮੁਲਕਾਂ ਗ੍ਰੀਸ, ਸੂਰੀਨਾਮ ਅਤੇ ਕਿਊਬਾ ਦੇ ਦੌਰੇ ‘ਤੇ ਹੋਣਗੇ।ਆਪਣੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਰਾਸ਼ਟਰਪਤੀ ਕੋਵਿੰਦ ਇਸ ਸ਼ਨੀਵਾਰ ਏਥਨਜ਼ ਲਈ ਰਵਾਨਾ ਹੋਣਗੇ। ਉਨ੍ਹਾਂ ਨਾਲ ਸਟੀਲ ਰਾਜ ਮੰਤਰੀ ਵਿਸ਼ਨੂਮ ਦਿਓ ਸਾਈ ਸਮੇਤ ਇਕ ਵਫ਼ਦ ਵੀ ਇਸ ਦੌਰੇ ‘ਤੇ ਹੋਵੇਗਾ।
ਨਵੀਂ ਦਿੱਲੀ ‘ਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਯੂਰੋਪ ਲਈ ਸ਼ਾਂਝੀ ਸਕੱਤਰ ਸੁਬਤਰਾ ਭੱਟਾਚਾਰਜੀ ਨੇ ਕਿਹਾ ਆਪਣੀ ਇਸ ਫੇਰੀ ਦੌਰਾਨ ਰਾਸ਼ਟਰਪਤੀ ਕੋਵਿੰਦ ਡ੍ਰੀਸ ਦੇ ਰਾਸ਼ਟਰਪਤੀ ਪਰੋਕੋਪਿਸ ਨਾਲ ਮੁਲਾਕਾਤ ਕਰਨਗੇ।ਇਸ ਤੋਂ ਇਲਾਵਾ ਉਹ ਗ੍ਰੀਸ ਦੇ ਪੀਐਮ ਅਤੇ ਵਿਰੋਧੀ ਧਿਰ ਦੇ ਆਗੂ ਨਾਲ ਵੀ ਮਿਲਣੀ ਕਰਨਗੇ।
19 ਜੂਨ ਨੂੰ ਰਾਸ਼ਟਰਪਤੀ ਕੋਵਿੰਦ ਸੂਰੀਨਾਮ ਲਈ ਰਵਾਨਾ ਹੋਣਗੇ ਅਤੇ ਇੱਥੇ ਆਪਣੇ ਠਹਿਰਾਵ ਦੌਰਾਨ ਉਹ ਸੂਰੀਨਾਮ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।ਸਿਹਤ ਅਤੇ ਦਵਾਈਆਂ, ਇਲੈਕਟ੍ਰੋਨਿਕਸ, ਆਈ.ਟੀ. ਅਤੇ ਆਯੂਰਵੈਦ ਦੇ ਖੇਤਰ ‘ਚ ਕਈ ਸਮਝੌਤੇ ਅਤੇ ਮੰਗ ਪੱਤਰਾਂ ‘ਤੇ ਦਸਤਖਤ ਹੋਣ ਦੀ ਸੰਭਾਵਨਾ ਹੈ।
ਆਪਣੀ ਯਾਤਰਾ ਦੇ ਅੰਤਿਮ ਪੜਾਅ ਤਹਿਤ ਰਾਸ਼ਟਰਪਤੀ ਕੋਵਿੰਦ 21 ਅਤੇ 22 ਜੂਨ ਨੂੰ ਕਿਊਬਾ ਦਾ ਦੌਰਾ ਕਰਨਗੇ।ਇੱਥੇ ਉਹ ਕਿਊਬਾ ਦੇ ਰਾਸ਼ਟਰਪਤੀ ਨਾਲ ਵਿਆਪਕ ਮੁੱਦਿਆਂ ‘ਤੇ ਚਰਚਾ ਕਰਨਗੇ।