ਲਾਭ ਨਾ ਹੋਣ ਦੀ ਸਥਿਤੀ ‘ਚ ਪ੍ਰਮਾਣੂ ਸਮਝੌਤੇ ‘ਤੇ ਕਾਇਮ ਰਹਿਣਾ ਮੁਸ਼ਕਿਲ: ਈਰਾਨ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇਕਰ ਅੰਤਰਰਾਸ਼ਟਰੀ ਪ੍ਰਾਮਣੂ ਸਮਝੋਤੇ ਨਾਲ ਤਹਿਰਾਨ ਨੂੰ ਕਿਸੇ ਵੀ ਤਰ੍ਹਾਂ ਦਾ ਫਾਈਦਾ ਨਹੀਂ ਪਹੁੰਚੇਗਾ ਤਾਂ ਉਸ ਦਾ ਇਸ ਸਮਝੌਤੇ ‘ਚ ਬਣੇ ਰਹਿਣਾ ਮੁਸ਼ਕਿਲ ਹੈ।ਬੀਤੇ ਦਿਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਫੋਨ ‘ਤੇ ਗੱਲਬਵਾਤ ਕਰਦਿਆਂ ਸ੍ਰੀ ਰੂਹਾਨੀ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।ਉਨਾਂ ਨੇ ਸ੍ਰੀ ਮੈਕਰੋਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਝੋਤੇ ਨੂੰ ਬਰਕਰਾਰ ਰੱਖਣ ਲਈ ਆਪਣੇ ਣਤਨਾਂ ਨੂੰ ਤੇਜ਼ ਕਰਨ।
ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਈਰਾਨ ਪ੍ਰਮਾਣੂ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰਨ ਦੇ ਫ਼ੈਸਲੇ ਤੋਂ ਬਾਅਧ ਯੂਰੋਪੀ ਮੁਲਕਾਂ ਵੱਲੋਂ ਇਸ ਸਮਝੌਤੇ ਨੂੰ ਬਚਾਉਣ ਲਈ ਜ਼ੋਰਦਾਰ ਢੰਗ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।