ਸਟਾਰਟ-ਅਪਸ ਲਈ ਸਟਾਕ ਮਾਰਕਿਟ ਸੂਚੀ ਨੂੰ ਵਧੇਰੇ ਆਕਰਸ਼ਕ ਬਣਾਉਣ ਦੇ ਤਰੀਕਿਆਂ ਦੀ ਸਿਫਾਰਸ਼ ਲਈ ਸੇਬੀ ਨੇ ਇਕ ਕਮੇਟੀ ਦਾ ਕੀਤਾ ਗਠਨ

ਮਾਰਕਿਟ ਰੈਗੂਲੇਟਰੀ ਸੇਬੀ ਨੇ ਸਟਾਰਟ-ਅਪਸ ਲਈ ਸਟਾਕ ਮਾਰਕਿਟ ਸੂਚੀ ਨੂੰ ਵਧੇਰੇ ਆਕਰਸ਼ਕ ਬਣਾਉਣ ਦੇ ਤਰੀਕਿਆਂ ਦੀ ਸਿਫਾਰਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।
ਇਸ ਪੈਨਲ ਨੂੰ 1 ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸੌਂਪਣੀ ਹੋਵੇਗੀ।ਸੇਬੀ ਨੇ ਇਹ ਵੀ ਕਿਹਾ ਹੈ ਕਿ ਇਸ ਕਮੇਟੀ ਦਾ ਗਠਨ ਵੱਖ-ਵੱਖ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਇਸ ਕਮੇਟੀ ਦੇ ਮੈਂਬਰਾਂ ‘ਚ ਭਾਰਤੀ ਸੋਫਟਵੇਅਰ ਪ੍ਰੋਡਕਟ ਇੰਡਸਟਰੀ ਰਾਊਂਡ ਟੇਬਲ, ਦ ਇੰਡਸਐਂਟਰਪ੍ਰੈਨੀਅਰਸ, ਦ ਇੰਡੀਅਨ ਪ੍ਰਾਈਵੇਟ ਇਕੁਈਟੀ ਐਂਡ ਵੈਂਚਰ ਕੈਪਟੀਲ ਐਸੋਸੀਏਸ਼ਨ, ਕਾਨੂੰਨੀ ਫਰਮਾਂ, ਮਰਚੈਂਟ ਬੈਂਕਰਸ ਅਤੇ ਸਟਾਕ ਐਕਸਚੇਂਜਰਜ਼ ਦੇ ਨੁਮਾਇੰਦੇ ਸ਼ਾਮਿਲ ਹਨ।
ਇਸ ਪਹਿਲ ਨਾਲ ਵਿੱਤ ਮੁਹੱਈਆ ਕਰਵਾਉਣ ਲਈ ਨਵਾਂ ਰਾਹ ਖੁੱਲ ਜਾਵੇਗਾ।