ਉੱਤਰ-ਪੂਰਬੀ ਖੇਤਰ ‘ਚ ਸੁਰੱਖਿਆ ਸਥਿਤੀ ‘ਚ ਵੱਡੇ ਪੱਧਰ ‘ਤੇ  ਸੁਧਾਰ ਹੋਇਆ ਹੈ: ਰਾਜਨਾਥ ਸਿੰਘ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਉੱਤਰ-ਪੂਰਬੀ ਖੇਤਰ ‘ਚ ਸੁਰੱਖਿਆ ਸਥਿਤੀ ‘ਚ ਕਾਫ਼ੀ ਸੁਧਾਰ ਹੋਇਆ ਹੈ।
ਬੀਤੇ ਦਿਨ ਸ਼ਿਲਾਂਗ ‘ਚ ਉੱਤਰ-ਪੂਰਬੀ ਕੌਂਸਲ ਦੇ 67ਵੇਂ ਪੂਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਗ਼ਾਵਤ ਸਬੰਧੀ ਘਟਨਾਵਾਂ ‘ਚ 85% ਕਮੀ ਦਰਜ ਕੀਤੀ ਗਈ ਹੈ ਜਦਕਿ ਸਿਵਲ ਅਤੇ ਸੁਰੱਖਿਆ ਬਲਾਂ ਦੇ ਜਾਨੀ ਨੁਕਸਾਨ ਸਬੰਧੀ ਘਟਨਾਵਾਂ ‘ਚ 96% ਕਮੀ ਆਈ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਅਤੇ ਮਿਜ਼ੋਰਮ ਪੂਰੀ ਤਰ੍ਹਾਂ ਨਾਲ ਬਗ਼ਾਵਤ ਤੋਂ ਮੁਕਤ ਹਨ।ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਮੇਘਾਲਿਆ ‘ਚੋਂ ਹਥਿਆਰਬੰਦ ਫੋਰਸ ਵਿਸ਼ੇਸ਼ ਸ਼ਕਤੀ ਐਕਟ ‘ਅਫਸਪਾ’ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਗਿਆ ਹੈ ਅਤੇ ਅਰੁਣਾਚਲ ਪ੍ਰਦੇਸ਼ ਦੇ ਤੱਕ ਹੀ ਇਹ ਸੀਮਿਤ ਰਿਹਾ ਹੈ।
ਸ੍ਰੀ ਰਾਜਨਾਥ ਸਿੰਘ ਨੇ ਉੱਤਰੀ ਪੂਰਬੀ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲੰਬਿਤ ਪਏ ਪ੍ਰਾਜੈਕਟਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾਐਨ.ਈ.ਸੀ. ਅਤੇ 8 ਉੱਤਰ-ਪੂਰਬੀ ਰਾਜਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਚੱਲ ਰਹੇ ਪ੍ਰਾਜੈਕਟਾਂ ਨੂੰ ਸਮਾਂਬੱਧ ਤਨਾਲ ਪੂਰਾ ਕੀਤਾ ਜਾਵੇ।
ਉਨ੍ਹਾਂ ਨੇ ਰਾਜਾਂ ਨੂੰ ਹਾਲ ‘ਚ ਹੀ ਕੇਂਦਰ ਵੱਲੋਂ ਮਨਜ਼ੂਰ ਹੋਏ 4,500 ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਿਹਾ।