ਪਾਕਿਸਤਾਨ ਚੋਣਾਂ: ਉਤਸ਼ਾਹਜਨਕ ਮਾਹੌਲ ਦੀ ਕਮੀ

ਪਾਕਿਸਤਾਨ ‘ਚ ਕੌਮੀ ਅਸੈਂਬਲੀ ਦੀਆਂ ਚੋਣਾਂ ਨੂੰ ਗਿਣਤੀ ਦੇ 15 ਕੁ ਦਿਨ ਰਹਿ ਗਏ ਹਨ। ਪਰ ਇਸ ਮੌਕੇ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਸ ਦੀ ਧੀ ਮਰਿਅਮ ਨੂੰ ਦੇਸ਼ ‘ਚ ਉਨ੍ਹਾਂ ਦੀ ਨਾਮੌਜੂਦਗੀ ਦੇ ਚੱਲਦਿਆਂ ਵੀ ਸਜ਼ਾ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਕਾਰਨ ਦੇਸ਼ ‘ਚ ਬਹੁਤ ਹੀ ਛਛੋਪੰਜ ਵਾਲਾ ਮਾਹੌਲ ਬਣਿਆ ਹੋਇਆ ਹੈ।ਇੰਝ ਲਗ ਰਿਹਾ ਹੈ ਕਿ ਤਾਕਤਵਰ ਫੌਜੀ ਸਥਾਪਤੀ ਅਤੇ ਨਿਆਂਪਾਲਿਕਾ ਅੱਗੇ ਜਨਾਬ ਸ਼ਰੀਫ ਦੀ ਕਿਸਮਤ ਝੁਕਦੀ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਮਾਣਯੋਗ ਅਦਾਲਤ ਨੇ ਜਨਾਬ ਸ਼ਰੀਫ ਨੂੰ ਚੋਣਾਂ ਲੜਨ , ਕਿਸੇ ਵੀ ਜਨਤਕ ਦਫ਼ਤਰ ਦੀ ਜਾਂ ਆਪਣੀ ਪਾਰਟੀ ਦੀ ਅਗਵਾਈ ਕਰਨ ਲਈ ਆਯੋਗ ਕਰਾਰ ਦਿੱਤਾ ਸੀ ਅਤੇ ਸਾਬਕਾ ਪੀਐਮ ਸ਼ਰੀਫ ਨੂੰ “ਅਮੀਨ” (ਇਮਾਨਦਾਰ) ਅਤੇ “ਸਾਦਿਕ” (ਨੇਕ) ਦੇ ਨੇਮਾਂ ਨੂੰ ਪੂਰਾ ਨਾ ਕਰਨ ਵਾਲਾ ਐਲਾਨਿਆ ਗਿਆ ਸੀ।ਇਸ ਲਈ ਨਵਾਜ਼ ਸ਼ਰੀਫ ਨੂੰ ਵਰਤਮਾਨ ਸਮੇਂ ਲਈ ਸਿਆਸੀ ਗਤੀਵਿਧੀਆਂ ਅਤੇ ਰਾਜਨੀਤਕ ਪ੍ਰਣਾਲੀ ‘ਚ ਸ਼ਿਰਕਤ ਕਰਨ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਪਾਕਿਸਤਾਨੀ ਉਮੀਦਵਾਰ ਵੋਟਰਾਂ ‘ਚ ਖਾਸਾ ਉਤਸ਼ਾਹ ਨਹੀਂ ਭਰ ਪਾ ਰਹੇ ਹਨ। ਮੁਹਰਲੇ ਉਮੀਦਵਾਰਾਂ ‘ਚ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁੱਖੀ ਈਮਰਾਨ ਖਾਨ ਨੇ 1 ਲੱਖ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਹੈ।ਖਾਨ ਮੌਜੂਦਾ ਸਮੇਂ ਪਾਕਿ ਫੌਜ ਦੇ ਚਹੇਤੇ ਬਣੇ ਹੋਏ ਹਨ ,ਉੰਝ ਹੀ ਜਿਵੇਂ ਦੋ ਦਹਾਕੇ ਪਹਿਲਾਂ ਨਵਾਜ਼ ਸ਼ਰੀਫ ਪਾਕਿ ਫੌਜ ਦੇ ਬਹੁਤ ਕਰੀਬੀ ਸਨ।
ਪਾਕਿਸਤਾਨ ਦੀਆਂ ਗਲੀਆਂ ‘ਚ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਦੀ ਚਰਚਾ ਦੀ ਕੋਈ ਜ਼ਿਆਦਾ ਗੂੰਝ ਸੁਣਾਈ ਨਹੀਂ ਦੇ ਰਹੀ ਹੈ।ਉਮੀਦਵਾਰ ਅਤੇ ਹੋਰ ਧਿਰਾਂ ਸਿਰਫ ਖਾਨਾ ਪੂਰਤੀ ਕਰਨ ਲਈ ਹੀ ਵੋਟਰਾਂ ਨੂੰ ਸੰਬੋਧਨ ਕਰ ਰਹੀਆਂ ਹਨ।ਦੇਸ਼ ‘ਚ ਕੋਈ ਵੀ ਗੰਭੀਰ ਸਿਆਸੀ ਚੋਣ ਮੁਹਿੰਮ ਨਜ਼ਰ ਨਹੀਂ ਆ ਰਹੀ ਹੈ।ਇੱਥੋਂ ਤੱਕ ਕਿ ਮੀਡੀਆ, ਜੋ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਹੈ , ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ ਹਾਫਿਜ਼ ਸਇਦ ਦੀ ਪਾਬੰਦੀ ਸ਼ੁਦਾ ਜਮਾਤ-ਉਦ ਦਾਵਾ ਦੀ ਸਿਆਸੀ ਸ਼ਾਖਾ ਸਮੇਤ ਪਾਕਿਸਤਾਨ ‘ਚ ਧਾਰਮਿਕ ਪਾਰਟੀਆਂ ਨੇ 25 ਜੁਲਾਈ ਨੂੰ ਹੋਣ ਵਾਲੀਆਂ ਕੌਮੀ ਅਸੈਂਬਲੀ ਲਈ 460 ਤੋਂ ਵੀ ਵੱਧ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਹਨ। ਮੁਤਾਹਿਦਾ ਮਜਲਿਸ-ਏ-ਅਮਲ, ਐਮ.ਐਮ.ਏ. ਨੇ ਵੀ ਦੇਸ਼ ਭਰ ‘ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।ਪਾਕਿਸਤਾਨ ਦੇ ਇੱਕ ਮਸ਼ਹੂਰ ਰੋਜ਼ਾਨਾ ਅਖ਼ਬਾਰ ਅਨੁਸਾਰ ਇਸ ਵਾਰ ਹਾਫਿਜ਼ ਸਇਦ ਦੀ ਹਿਮਾਇਤ ਵਾਲੇ ਉਮੀਦਵਾਰ ਸਭ ਤੋਂ ਵੱਧ ਹਨ।
ਪਾਕਿਸਤਾਨ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ।ਜਿਸ ਅਨੁਸਾਰ ਰਾਸ਼ਟਰੀ ਚੋਣਾਂ ‘ਚ 272 ਆਮ ਸੀਟਾਂ ‘ਤੇ 3,459 ਉਮੀਦਵਾਰ ਚੋਣ ਲੜਣਗੇ।
ਇਸ ਦੌਰਾਨ ਪਾਕਿਸਤਾਨ ‘ਚ ਪ੍ਰਮੁੱਖ ਸਿਆਸੀ ਪਾਰਟੀਆਂ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ) , ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) , ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਆਪੋ-ਆਪਣੇ ਚੋਣ ਮਨੋਰਥ ਪੱਤਰ ਜਨਤਕ ਕਰ ਦਿੱਤੇ ਹਨ।
ਪੀ.ਟੀ.ਆਈ. ਨੇ ਆਪਣੇ ਚੋਣ ਮਨੋਰਥ ਪੱਤਰ ਦਾ ਸਿਰਲੇਖ “ ਰੋਡ ਟੋ ਨਿਊ ਪਾਕਿਸਤਾਨ” ਰੱਖਿਆ ਹੈ। ਪਾਰਟੀ ਮੁੱਖੀ ਇਮਰਾਨ ਖਾਨ ਨੇ ਆਪਣੇ ਪਾਰਟੀ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ‘ਚ ਚੱਲ ਰਹੀਆਂ ਮੌਜੂਦਾ ਮੁਸ਼ਕਿਲਾਂ ਦਾ ਕੋਈ ਅਸਾਨ ਹੱਲ ਨਹੀਂ ਹੈ। ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਇਸ ਮਨੋਰਥ ਪੱਤਰ ਨੂੰ ਸਹਿਜੇ ਹੀ ਅਮਲ ‘ਚ ਲਿਆਂਦਾ ਜਾ ਸਕੇਗਾ।ਉਨ੍ਹਾਂ ਅੱਗੇ ਕਿਹਾ ਕਿ ਪੀ.ਟੀ.ਆਈ. ਦੇਸ਼ ‘ਚ 10 ਲੱਖ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੀ ਯੋਜਨਾ ਬਣਾ ਰਹੀ ਹੈ।ਇਸ ਸਮੇਂ ‘ਚ ਪਾਕਿਸਤਾਨ ‘ਚ ਬੇਰੁਜ਼ਗਾਰੀ ਸਿਰ ਚੜ੍ਹ ਕੇ ਬੋਲ ਰਹੀ ਹੈ ਅਤੇ ਇਹ ਦੇਸ਼ ਦੇ ਮੁੱਖ ਮੁੱਦਿਆਂ ‘ਚੋਂ ਇੱਕ ਹੈ।ਇਮਰਾਨ ਖਾਨ ਨੇ ਕਿਹਾ ਕਿ ਜੇਕਰ ਉਸ ਨੂੰ ਸੇਵਾ ਕਰਨ ਦਾ ਮੌਕਾ ਮਿਿਲਆ ਤਾਂ ਉਹ ਗਰੀਬ ਤਬਕੇ ਲਈ ਘੱਟ ਲਾਗਤ ਵਾਲੀਆਂ ਰਿਹਾਇਸ਼ੀ ਸਕੀਮਾਂ ਜ਼ਰੂਰ ਲਾਗੂ ਕਰਨਗੇ।
ਪੀ.ਐਮ.ਐਲ.-ਐਨ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਪਾਰਟੀ ਸਿੱਖਿਆ, ਸਿਹਤ ਅਤੇ ਨੌਜਵਾਨਾਂ ਲਈ ਰੁਜ਼ਗਾਰ ‘ਤੇ ਆਪਣਾ ਧਿਆਨ ਕੇਂਦਰਿਤ ਕਰੇਗੀ।
ਪੀ.ਪੀ.ਪੀ. ਪਾਰਟੀ ਦੇ ਆਗੂ ਬਿਲਾਵਲ ਜ਼ਰਦਾਰੀ ਭੁੱਟੋ ਨੇ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ।ਹਾਲਾਂਕਿ ਇਸ ਸਮੇਂ ਸਾਰਿਆਂ ਦਾ ਧਿਆਨ ਹੁਸੈਨ ਲਾਵਾਈ ਦੀ ਗ੍ਰਿਫਤਾਰੀ ਵੱਲ ਹੈ, ਜੋ ਕਿ ਮਸ਼ਹੂਰ ਬੈਂਕਰ ਹੈ ਅਤੇ ਬਿਲਾਵਲ ਦੇ ਪਿਤਾ ਅਸਿਫ ਅਲੀ ਜ਼ਰਦਾਰੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ।ਲਾਵਾਈ ‘ਤੇ ਭ੍ਰਿਸ਼ਟਾਚਾਰ ਅਤੇ ਹਵਾਲਾ (ਕਾਲੇ ਧਨ ਨੂੰ ਸਫੈਦ ਕਰਨ) ਦੇ ਦੋਸ਼ ਲੱਗੇ ਹਨ।ਪੀ.ਪੀ.ਪੀ. ਇਸ ਸਮੇਂ ਬੁਰੀ ਦੁਚਿੱਤੀ ‘ਚ ਫਸੀ ਹੋਈ ਹੈ।ਭਾਵੇਂ ਕਿ ਉਸ ਦਾ ਸਿੰਧ ‘ਚ ਮਜ਼ਬੂਤ ਗੜ੍ਹ ਹੈ ਪਰ ਫਿਰ ਵੀ ਉਹ ਵੋਟਰਾਂ ਨੂੰ ਆਪਣੇ ਹੱਕ ‘ਚ ਕਰਨ ਅਸਫਲ ਰਹਿ ਰਹੀ ਹੈ।
ਹੁਣ ਇਹ ਵੇਖਣਾ ਬਾਕੀ ਹੈ ਕਿ ਪਾਕਿਸਤਾਨ ‘ਚ ਕੀ ਨਵਾਂ ਹੁੰਦਾ ਹੈ। ਪਾਕਿਸਤਾਨ ਹਰ ਪਾਸੇ ਤੋਂ ਪ੍ਰੇਸ਼ਾਨੀਆਂ ਨਾਲ ਘਿਿਰਆ ਹੋਇਆ ਹੈ।ਪਾਕਿਸਤਾਨ ਦਾ ਅਰਥਚਾਰਾ ਲੜਖੜ੍ਹਾ ਰਿਹਾ ਹੈ।ਇਸ ਸਾਲ ਚਾਲੂ ਖਾਤੇ ਦਾ ਘਾਟਾ ਦੁੱਗਣਾ ਹੋਣ ਦੇ ਕਾਰਨ ਪਾਕਿਸਤਾਨ ਅੰਤਰਰਾਸ਼ਟਰੀ ਮੌਨੀਟਰੀ ਫੰਡ ਤੋਂ ਆਰਥਿਕ ਮਦਦ ਦੀ ਉਮੀਦ ਕਰ ਰਿਹਾ ਹੈ।ਆਰਥਿਕ ਮੰਦੀ ਦੇ ਚੱਲਦਿਆਂ ਦੇਸ਼ ਨੂੰ ਜਲ ਸੰਕਟ ਤੋਂ ਸੁਰੱਖਿਅਤ ਕਰਨ ਦੀਆਂ ਉਮੀਦਾਂ ਘੱਟ ਜਾਣਗੀਆਂ ਅਤੇ ਸਕੂਲਾਂ ਅਤੇ ਹਸਪਤਾਲਾਂ ਦੀ ਵਿਵਸਥਾ ਵੀ ਹੋਰ ਕਮਜ਼ੋਰ ਹੋ ਜਾਵੇਗੀ।