ਪੀਐਮ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅੱਜ ਦਿੱਲੀ ‘ਚ ਕਰਨਗੇ ਵਫ਼ਦ ਪੱਧਰੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਖੇ ਭਾਰਤ ਦੌਰੇ ‘ਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ। ਇਸ ਬੈਠਕ ਦੌਰਾਨ ਕਈ ਸਮਝੌਤੇ ਸਹੀਬੱਧ ਹੋਣ ਦੀ ਸੰਭਾਵਨਾ ਹੈ। ਦੋਵੇਂ ਆਗੂ ਸੀ.ਈ.ਓ.ਦੀ ਗੋਲ ਮੇਜ਼ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ।
ਸ੍ਰੀ ਮੂਨ ਨਾਲ ਉਨ੍ਹਾਂ ਦੀ ਪਤਨੀ ਜਾਂਗ ਸੂਕ ਵੀ ਭਾਰਤ ਦੌਰੇ ‘ਤੇ ਹੈ।