ਭਾਰਤ ਅਤੇ ਦੱਖਣੀ ਕੋਰੀਆ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਪੰਜ ਸਹਿਮਤੀ ਮੰਗ ਪੱਤਰਾਂ ‘ਤੇ ਕੀਤੇ ਦਸਤਖਤ

ਭਾਰਤ ਅਤੇ ਦੱਖਣੀ ਕੋਰੀਆ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਪੰਜ ਸਹਿਮਤੀ ਮੰਗ ਪੱਤਰਾਂ ‘ਤੇ ਦਸਤਖਤ ਕੀਤੇ ਹਨ।
ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ.ਹਰਸ਼ ਵਰਧਨ ਅਤੇ ਦੱਖਣੀ ਕੋਰੀਆ ਦੇ ਉਨ੍ਹਾਂ ਦੇ ਹਮਅਹੁਦਾ ਯੂ ਯਾਂਗ ਮਿਨ ਨੇ 3 ਸਹਿਮਤੀ ਮੰਗ ਪੱਤਰਾਂ ‘ਤੇ ਹਸਤਾਖਰ ਕੀਤੇ, ਜਿਸ ‘ਚ 2018-21 ਸਹਿਯੋਗ ਲਈ ਪ੍ਰੋਗਰਾਮ, ਭਵਿੱਲ਼ ਲਈ ਰਣਨੀਤੀ ਸਮੂਹ ਦੀ ਸਥਾਪਨਾ ਅਤੇ ਬਾਇਓ- ਤਕਨਾਲੋਜੀ ਅਤੇ ਬਾਇਓ- ਅਰਥ ਵਿਵਸਥਾ ‘ਚ ਸ਼ਹਿਯੋਗ ਸ਼ਾਮਿਲ ਹੈ।
2 ਸਹਿਮਤੀ ਮੰਗ ਪੱਤਰ ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਲ ਅਤੇ ਦੱਖਣੀ ਕੋਰੀਆ ਦੀ ਵਿਗਿਆਨ ਅਤੇ ਤਕਨਾਲੋਜੀ ਦੀ ਕੌਮੀ ਖੋਜ ਸੰਸਥਾ ਅਤੇ ਆਈ.ਆਈ.ਟੀ ਮੁੰਬਈ ਤੇ ਕੋਰੀਆ ਦੇਵਿਗਿਆਨ ਅਤੇ ਤਕਨਾਲੋਜੀ ਸੰਸਥਾ ਦਰਮਿਆਨ ਸਹੀਬੱਧ ਕੀਤੇ ਗਏ।