ਪੰਜਾਬ: ਪੀਐਮ ਮੋਦੀ ਨੇ ਮਲੋਟ ਵਿਖੇ ਕਿਸਾਨ ਕਲਿਆਣ ਰੈਲੀ ਨੂੰ ਕੀਤਾ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਮੁਕਤਾਸਰ ਜ਼ਿਲ੍ਹੇ ‘ਚ ਮਲੋਟ ਵਿਖੇ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਨ ਕੀਤਾ।ਇਸ ਮੌਕੇ ਕੇਂਦਰੀ ਖੁਰਾਕ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ.ਖੱਟੜ ਅਤੇ ਹੋਰ ਕਈ ਆਗੂ ਮੌਜੂਦ ਸਨ।
ਇਸ ਰੈਲੀ ‘ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਮਾਤਰਾ ‘ਚ ਕਿਸਾਨਾ ਨੇ ਸ਼ਿਰਕਤ ਕੀਤੀ।
ਅਕਾਲੀ-ਭਾਜਪਾ ਵੱਲੋਂ ਪੀਐਮ ਮੋਦੀ ਨੂੰ ਕਿਰਪਾਨ ਅਤੇ ਦਸਤਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਮਲੋਟ ਨੂੰ ਇਸ ਰੈਲੀ ਲਈ ਚੁਣਿਆ ਜਾਣਾ ਇਸ ਪਿੱਛੇ ਸਿਆਸੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਗਾਮੀ ਲੋਕ ਸਭਾ ਚੋਣਾਂ  ‘ਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸ਼ਾਇਦ ਆਪਣੇ ਚੋਣ ਹਲਕੇ ‘ਚ ਬਦਲਾਵ ਕਰਨ।ਮਾਲੋਟ ਫਿਰੋਜ਼ਪੁਰ ਲੋਕ ਸਭਾ ਹਲਕੇ ‘ਚ ਆਉਂਦਾ ਹੈ ਅਤੇ ਬਠਿੰਡਾ ਸੰਸਦੀ ਖੇਤਰ ਨਾਲ ਲੱਗਦਾ ਹੈ।