ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐਨ.ਐਸ. ਸੁਮਿਤਰਾ ਇੰਡੋਨੇਸ਼ੀਆ ‘ਚ ਸਬੰਗ ਬੰਦਰਗਾਹ ‘ਤੇ ਜਾਣ ਵਾਲਾ ਪਹਿਲਾ ਜੰਗੀ ਬੇੜਾ ਬਣਿਆ

ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐਨ.ਐਸ. ਸੁਮਿਤਰਾ ਇੰਡੋਨੇਸ਼ੀਆ ‘ਚ ਸਬੰਗ ਬੰਦਰਗਾਹ ‘ਤੇ ਜਾਣ ਵਾਲਾ ਪਹਿਲਾ ਜੰਗੀ ਬੇੜਾ ਬਣ ਗਿਆ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਆਈ.ਐਨ.ਐਸ ਸੁਮਿਤਰਾ ਦਾ ਸਵਾਗਤ ਰਵਾਇਤੀ ਨ੍ਰਿਤਕਾਂ ਅਤੇ ਇੰਡੋਨੇਸ਼ੀਆ ਦੇ ਪਰੰਪਰਾਗਤ ਬੈਂਡ ਵੱਲੋਂ ਕੀਤਾ ਗਿਆ॥ਇੰਡੋਨੇਸ਼ੀਆ ‘ਚ ਭਾਰਤੀ ਸਫੀਰ ਪੀ.ਕੇ.ਰਾਵਤ, ਇੰਡੋਨੇਸ਼ੀਆ ਦੇ ਵਿਦੇਸ਼ ਮਾਮਲਿਆਂ ਦੇ ਅਧਿਕਾਰੀ, ਭਾਰਤੀ ਦੂਤਾਘਰ ਦੇ ਮੈਂਬਰ, ਭਾਰਤੀ ਕਾਰੋਬਾਰੀ ਅਤੇ ਇੰਡੋਨੇਸ਼ੀਆ ਨੇਵੀ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਨੇ ਸੁਮਿਤਰਾ ਦਾ ਸਵਾਗਤ ਕੀਤਾ। ਇਹ ਜੰਗੀ ਜਹਾਜ਼ ਮਾਲਾਕਾ ਸਟਰੇਟਸ ‘ਚ ਤਾਇਨਾਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਾਲ ਮਈ ਮਹੀਨੇ ਜਕਾਰਤਾ ਫੇਰੀ ਦੌਰਾਨ, ਜਦੋਂ ਉਨ੍ਹਾਂ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡ ਨਾਲ ਮੁਲਾਕਾਤ ਕੀਤੀ ਸੀ ਉਸ ਸਮੇਂ ਫ਼ੈਸਲਾ ਲਿਆ ਗਿਆ ਸੀ ਕਿ ਨਵੀਂ ਦਿੱਲੀ ਅੰਡੇਮਾਨ ਨੇੜੇ ਹਿੰਦ ਮਹਾਂਸਾਗਰ ‘ਚ ਇੰਡੋਨੇਸ਼ੀਆਈ ਬੰਦਰਗਾਹ ਸਬੰਗ ਦੀ ਰਣਨੀਤਕ ਮਹੱਤਤਾ ਨੂੰ ਵਧਾਵੇਗਾ।