ਮੁੰਬਈ ‘ਚ ਮੋਹਲੇਧਾਰ ਪੈ ਰਹੇ ਮੀਂਹ ਕਾਰਨ ਆਮ ਜਨ ਜੀਵਨ ਪ੍ਰਭਾਵਿਤ

ਮੁਬੰਈ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਮ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਪਿਆ ਹੈ।ਸੜਕੀ ਅਤੇ ਰੇਲ ਆਵਾਜਾਈ ਦੇ ਨਾਲ ਨਾਲ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਸਥਿਤੀ ‘ਚ ਹਰ ਹਾਲਾਤ ਨਾਲ ਜੂਝਣ ਲਈ ਪ੍ਰਸ਼ਾਸਨ ਪੈਰ੍ਹਾਂ ਪਾਰ ਹੋਇਆ ਪਿਆ ਹੈ।
ਬ੍ਰਿਹਨ ਮੁਬੰਈ ਨਗਰ ਨਿਗਮ ਅਨੁਸਾਰ ਸ਼ਹਿਰ ਪਹਿਲਾਂ ਹੀ ਪਿਛਲੇ 3 ਹਫ਼ਤਿਆਂ ‘ਚ ਆਪਣੀ ਸਾਲਾਨਾ ਔਸਤਨ ਬਾਰਿਸ਼ ਦਾ 61% ਤੋਂ ਵੀ ਵੱਧ ਹਿੱਸਾ ਪ੍ਰਾਪਤ ਕਰ ਚੁੱਕਿਆ ਹੈ।
ਦਾਦਰ, ਪਾਰੇਲ, ਸਿਓਨ, ਅੰਧੇਰੀ ਅਤੇ ਨਾਲਾਸੋਪਾਰਾ ਵਰਗੇ ਹੇਠਲੇ ਖੇਤਰਾਂ ‘ਚ ਪਿਛਲੇ 2 ਦਿਨਾਂ ‘ਚ ਭਾਰੀ ਮਾਤਰਾ ‘ਚ ਪਾਣੀ ਇੱਕਠਾ ਹੋ ਗਿਆ ਹੈ।ਮੁੰਬਈ ਦੀ ਪੱਛਮੀ ਖੇਤਰ ਲਈ ਸਥਾਨਕ ਰੇਲ ਸੇਵਾ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ।
ਲੰਬੇ ਰੂਟ ਦੀਆਂ ਕਈ ਟ੍ਰੇਨਾਂ ਜਿਵੇਂ ਮੁੰਬਈ-ਪੁਣੇ ਇੰਦਰਾਨੀ, ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਅਤੇਡੈਕਨ ਐਕਸਪ੍ਰੈਸ ਦੋਵੇਂ ਪਾਸੇ ਤੋਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਇੰਨਾਂ ਨੂੰ ਕਿਸੇ ਦੂਜੇ ਰੂਟ ‘ਤੇ ਪਾ ਦਿੱਤਾ ਗਿਆ ਹੈ।
ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ ਟੀਮਾਂ ਰੇਲਵੇ ਅਤੇ ਸ਼ਹਿਰੀ ਅਧਿਕਾਰੀਆਂ ਦੀ ਮਦਦ ‘ਚ ਲੱਗੀਆ ਹੋਈਆਂ ਹਨ ਤਾਂ ਜੋ ਰੇਲ ਗੱਡੀਆਂ ਅੰਦਰ ਫਸੇ ਲੋਕਾਂ ਨੂੰ ਬਚਾਇਆ ਜਾ ਸਕੇ।
ਇਸ ਦੌਰਾਨ ਮੁੰਬਈ ਮੋਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ‘ਚ ਮੰਬਈ ਸਮੇਤ ਸਾਰੇ ਕੋਨਕਨ ਖੇਤਰ ‘ਚ ਭਾਰੀ ਮੀਂਹ ਪਵੇਗਾ ਅਤੇ 14 ਜੁਲਾਈ ਤੱਕ ਭਾਰੀ ਮੀਂਹ ਇਸੇ ਤਰ੍ਹਾਂ ਜਾਰੀ ਰਹੇਗਾ।