ਸਮਲੰਿਗਤਾ ਨੂੰ ਅਪਰਾਧ ਦੇ ਘੇਰੇ ਤੋਂ ਬਾਹਰ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਸ਼ੁਰੂ

ਸੁਪਰੀਮ ਕੋਰਟ ਨੇ ਬੀਤੇ ਦਿਨ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਐਲ.ਡੀ.ਬੀ.ਟੀ. ਭਾਈਚਾਰੇ ਨਾਲ ਸਬੰਧਿਤ ਵਿਆਹ ਜਾਂ ਸਹਿ-ਜੀਵਨ ਸਬੰਧਾਂ ‘ਚ ਵਿਰਾਸਤ , ਉਤਰਾਧਿਕਾਰ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਨਹੀਂ ਕਰੇਗਾ।
ਸਮਲੰਿਗਤਾ ਨੂੰ ਅਪਰਾਧ ਦੇ ਘੇਰੇ ਤੋਂ ਬਾਹਰ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਸ਼ੁਰੂ ਹੋਈ ਸੁਣਵਾਈ ਦੌਰਾਨ ਇਹ ਕਿਹਾ ਗਿਆ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ ਕਿਹਾ ਕਿ ਉਹ ਸਿਰਫ ਭਾਰਤੀ ਦੰਡਾਵਲੀ ਦੀ ਧਾਰਾ 377 ਦੀ ਸੰਵਿਧਾਨਕ ਵੈਧਤਾ ‘ਤੇ ਹੀ ਵਿਚਾਰ ਕਰੇਗੀ, ਜੋ ਕਿ ਬਾਲਗ ਸਮਲੰਿਗੀਆਂ ਦੀ ਆਪਸੀ ਸਹਿਮਤੀ ਨਾਲ ਸਰੀਰਕ ਸਬੰਧਾਂ ਨੂੰ ਅਪਰਾਧ ਦੇ ਘੇਰੇ ‘ਚ ਲਿਆਉਂਦੀ ਹੈ।
ਇਸ ਸਬੰਧੀ ਕਾਰਵਾਈ ਅੱਜ ਦੂਜੇ ਦਿਨ ਵੀ ਜਾਰੀ ਹੈ।