ਆਂਧਰਾ ਪ੍ਰਦੇਸ਼ ਸਰਕਾਰ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਦੀ ਚਾਹਵਾਨ

ਆਂਧਰਾ ਪ੍ਰਦੇਸ਼ ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਆਪਣੇ ਉਤਪਾਦਾਂ ਦੀ ਮਾਰਕੀਟਿੰਗ ‘ਚ ਸੁਧਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ‘ਚ ਮਦਦ ਕਰਨ ਦੀ ਉਤਸੁਕਤਾ ਨੂੰ ਪ੍ਰਗਟ ਕੀਤਾ ਹੈ। ਬੀਤੇ ਦਿਨ ਵਿਜੇਵਾੜਾ ਵਿਖੇ ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸੋਮੀਰੈੱਡੀ ਚੰਦਰਮੋਹਨ ਰੈੱਡੀ ਨੇ ਇੰਨਾਂ ਗੱਲਾਂ ਦੀ ਪੁਸ਼ਟੀ ਕੀਤੀ।
ਵਿਜੇਵਾੜਾ ਵਿਖੇ ਕਿਸਾਨ ਉਤਪਾਦਕ ਸੰਸਥਾਵਾਂ, ਐਫ਼.ਪੀ.ਓਜ਼ ਦੇ ਨਾਬਾਰਡ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਨਾਬਾਰਡ ਨੇ 182 ਕਿਸਾਨ ਉਤਪਾਦਕ ਸੰਸਥਾਵਾਂ ਦੀ ਪਛਾਣ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਰਿਥੈ ਪ੍ਰਗਤੀ ਮੁਹਿੰਮ ਦੇ ਚਾਲੂ ਹੋਣ ਨਾਲ ਇੰਨਾਂ ਸੰਸਥਾਵਾਂ ਨੇ ਪਿਛਲੇ 2 ਸਾਲਾਂ ਦੇ ਅਰਸੇ ‘ਚ ਵਧੀਆ ਕੰਮ ਕੀਤਾ ਹੈ।