ਗੁਜਰਾਤ ਦੇ ਮੁੱਖ ਮੰਤਰੀ ਰੂਪਾਨੀ ਨੇ 39 ਕਰੋੜ ਰੁਪਏ ਦੇ ‘ਸੀਮਾ ਦਰਸ਼ਨ’ ਪ੍ਰਾਜੈਕਟ ਲਈ ਦਿੱਤੀ ਮਨਜ਼ੂਰੀ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ 39 ਕਰੋੜ ਰੁਪਏ ਦੇ ‘ਸੀਮਾ ਦਰਸ਼ਨ’ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਪ੍ਰਾਜੈਕਟ ਤਹਿਤ ਬਨਸਕਾਂਨਥਾ ਜ਼ਿਲ੍ਹੇ ‘ਚ ਸੂਈਗਮ ਨੇੜੇ ਨਾਡਾਬੇਟ ਵਿਖੇ ਟੀ-ਜੰਕਸ਼ਨ ਤੋਂ ਜ਼ੀਰੋ ਪੁਆਇੰਟ ਤੱਕ ਵਧੇਰੇ ਬੁਨਿਆਦੀ ਢਾਂਚਾ ਸਹੂਲਤਾਂ ਦੇ ਨਿਰਮਾਣ, ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰੱਹਦੀ ਸੈਰ-ਸਪਾਟਾ ਲਈ ਇਹ ਗੁਜਰਾਤ ਦੀ ਵਿਲੱਖਣ ਪਹਿਲਕਦਮੀ ਹੈ।
ਗਾਂਧੀਨਗਰ ‘ਚ ਸੀਮਾ ਦਰਸ਼ਨ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਵਾਹਗਾ ਸਰਹੱਦ ਦੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ, ਜਿਸ ‘ਚ ਇਕ ਪ੍ਰਦਰਸ਼ਨੀ ਹਾਲ, ਪ੍ਰੇਡ ਗਰਾਉਂਡ ਹੋਵੇਗੀ।
ਬੈਠਕ ‘ਚ ਫ਼ੈਸਲਾ ਲਿਆ ਗਿਆ ਹੈ ਕਿ ਇਹ ਪ੍ਰਸਤਾਵ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੈਰ-ਸਪਾਟਾ ਮੰਤਰਾਲੇ ਨੂੰ ਭੇਜਿਆ ਜਾਵੇਗਾ।
22 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ 24 ਦਸੰਬਰ 2016 ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਲਗਭਗ 1 ਲੱਖ ਸੈਲਾਨੀ ਸੀਮਾ ਦਰਸ਼ਨ ‘ਤੇ ਦਰਹੱਦ ਨੂੰ ਵੇਖ ਚੁੱਕੇ ਹਨ।
ਇਹ ਪ੍ਰਾਜੈਕਟ ਰਾਨ ਖੇਤਰ ‘ਚ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰੇਗਾ।